ਜਕਾਰਤਾ, 16 ਜੁਲਾਈ 2019 - 7.3 ਦੀ ਤੀਵਰਤਾ ਨਾਲ ਆਏ ਜ਼ਬਰਦਸਤ ਭੂਚਾਲ ਦੇ ਝਟਕਿਆਂ ਨੇ ਇੰਡੋਨੇਸ਼ੀਆ ਨੂੰ ਹਿਲਾ ਦਿੱਤਾ। ਇੰਡੋਨੇਸ਼ੀਆ ਦੇ ਬਾਲੀ, ਲੰਬੋਕ ਅਤੇ ਪੂਰਬੀ ਜਾਵਾ ਟਾਪੂਆਂ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਇਲਾਕਿਆਂ 'ਚ ਆਏ ਇਸ ਭੂਚਾਲ ਕਾਰਨ ਕਈ ਥਾਈਂ ਮਕਾਨਾਂ ਅਤੇ ਪ੍ਰਾਚੀਨ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਹੈ।
ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਬਾਲੀ 'ਚ 91 ਕਿਲੋਮੀਟਰ ਦੀ ਡੂੰਘਾਈ 'ਚ ਸੀ। ਭੂਚਾਲ ਤੋਂ ਬਾਅਦ ਬਾਲੀ ਦੇ ਹੋਟਲਾਂ ਨੂੰ ਖ਼ਾਲੀ ਕਰਾ ਲਿਆ ਗਿਆ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।