ਮੈਲਬੌਰਨ, 18 ਮਈ 2019 - ਮੈਲਬੌਰਨ ਦੇ ਏਪਿੰਗ 'ਚ ਰਹਿਣ ਵਾਲੇ ਪੰਜਾਬੀ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋ ਇੱਕ ਛੋਟੀ ਜਿਹੀ ਬੀਮਾਰੀ ਮਗਰੋਂ ਉਨਾਂ ਦੇ 9 ਮਹੀਨੇ ਦੇ ਪੁੱਤਰ ਜ਼ਿਹਾਨ ਸਿੰਘ ਦੀ ਮੌਤ ਹੋ ਗਈ ਤੇ ਮ੍ਰਿਤਕ ਬੱਚੇ ਦੇ ਮਾਪਿਆਂ ਨਿਰਪਾਲ ਸਿੰਘ ਜੌਲੀ ਤੇ ਤਵਲੀਨ ਕੌਰ ਵਲੋਂ ਉਨਾਂ ਦੇ ਬੱਚੇ ਦੀ ਮੌਤ ਦੇ ਲਈ ਕਥਿਤ ਤੌਰ 'ਤੇ ਹਸਪਤਾਲ ਦੇ ਸਟਾਫ 'ਤੇ ਇਲਾਜ ਦੌਰਾਨ ਅਣਗਹਿਲੀ ਵਰਤਣ ਦਾ ਇਲਜ਼ਾਮ ਲਾਇਆ।
ਪਰਿਵਾਰ ਨੇ ਹਸਪਤਾਲ ਦੇ ਸਟਾਫ ਵੱਲੋਂ ਵਰਤੀ ਅਣਗਹਿਲੀ ਦੇ ਖਿਲਾਫ ਜਾਂਚ ਦੀ ਮੰਗ ਕਰਦਿਆ ਇਸਨਾਫ ਦੀ ਮੰਗ ਕੀਤੀ ਹੈ। ਇਸ ਤੋਂ ਬਿਨਾਂ ਭਾਰਤੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਨੋਰਦਰਨ ਹਸਪਤਾਲ ਪਹੁੰਚ ਕੇ ਪਰਿਵਾਰ ਦੇ ਨਾਲ ਇਨਸਾਫ ਦੀ ਮੰਗ ਲਈ ਹਸਪਤਾਲ ਦੇ ਬਾਹਰ ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਸ ਸਮੇਂ ਲੋਕਾਂ ਦੇ ਹੱਥਾਂ 'ਚ ਮੋਮਬਤੀਆਂ ਤੇ ਤਖਤੀਆਂ ਫੜ੍ਹੀਆਂ ਹੋਈਆਂ ਸਨ।