ਵਾਸ਼ਿੰਗਟਨ, 16 ਫਰਵਰੀ 2019- ਅਮਰੀਕੀ ਸੂਬੇ ਇਲੀਨੋਇਸ ਦੇ ਇੱਕ ਕਾਰਖ਼ਾਨੇ 'ਚ ਗੋਲਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਸ਼ਿਕਾਗੋ ਦੇ ਪੱਛਮ ਵਿਚ 40 ਮੀਲ ਦੂਰ ਇਕ ਸ਼ਹਿਰ ਔਰੋਰਾ ਵਿਚ ਹੈਨਰੀ ਪ੍ਰੈਟ ਕੰਪਨੀ ਵਿਚ ਇਹ ਸ਼ੂਟਿੰਗ ਹੋਈ। ਔਰੋਰਾ ਪੁਲਿਸ ਵਿਭਾਗ ਦੀ ਮੁਖੀ ਕ੍ਰਿਸਟਨ ਜਿਮਨ ਅਨੁਸਾਰ ਘਟਨਾ ਵਾਲੀ ਥਾਂ 'ਤੇ ਮੌਜੂਦ ਹੋਰ ਅਧਿਕਾਰੀਆਂ ਨੇ ਇਮਾਰਤ ਦੇ ਅੰਦਰ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਕੱਢਿਆ।
ਹਮਲੇ 'ਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਜਿਮਨ ਨੇ ਦੱਸਿਆ ਕਿ ਸ਼ੱਕੀ ਬੰਦੂਕਧਾਰੀ 45 ਸਾਰਾ ਗੈਰੀ ਮਾਰਟਿਨ, ਜਿਸ ਨੇ ਕਥਿਤ ਤੌਰ 'ਤੇ ਆਪਣੇ ਸਹਿ ਕਰਮਚਾਰੀਆਂ 'ਤੇ ਗੋਲੀਬਾਰੀ ਕੀਤੀ, ਉਹ ਵੀ ਪੁਲਿਸ ਨਾਲ ਗੋਲੀਬਾਰੀ ਦੌਰਾਨ ਮਾਰਿਆ ਗਿਆ।