ਵੈਨਕੂਵਰ, 13 ਫਰਵਰੀ 2019 - ਕੈਨੇਡਾ ਦੇ ਵੈਨਕੂਵਰ-ਗਰੈਨਵਿਲ ਤੋਂ ਐਮਪੀ ਤੇ ਸਾਬਕਾ ਅਟਾਰਨੀ ਜਨਰਲ 'ਜੋਡੀ ਵਿਲਸਨ-ਰੇਬੋਲਡ' ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਆਪਣੇ ਟਵਿੱਟਰ ਅਕਾਉਂਟ 'ਤੇ ਇੱਕ ਪੋਸਟ ਰਾਹੀਂ ਕੀਤੀ। ਉਨ੍ਹਾਂ ਆਪਣੇ ਅਸਤੀਫੇ ਦਾ ਕਾਰਨ ਪ੍ਰਧਾਨ ਮੰਤਰੀ ਦਫ਼ਤਰ ਨਾਲ ਚੱਲ ਰਹੇ ਵਿਵਾਦ ਦੱਸਿਆ ਜਾ ਰਿਹਾ ਹੈ। ਬੀਤੇ ਹਫਤੇ 'Globe and Mail' ਅਖਬਾਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵਿਲਸਨ ਰੇਬੋਲਡ ’ਤੇ 'ਐਸਐਨਸੀ ਲਾਵਾਲੀਨ' ਨਾਂ ਦੀ ਕੰਪਨੀ ਨਾਲ ਸਮਝੌਤਾ ਕਰਨ ਬਾਰੇ ਦਬਾਅ ਬਣਾਇਆ ਜਾ ਰਿਹਾ ਸੀ। ਇਸ ਸਭ ਕੰਪਨੀ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਸਈ ਕੀਤਾ ਜਾ ਰਹਾ ਸੀ।
ਵਿਲਸਨ ਨੇ ਆਪਣੇ ਅਸਤੀਫੇ ਵਿੱਚ ਲਿਦਿਆਂ ਕਿਹਾ ਕਿ ਉਹ ਬੜੇ ਭਾਰੀ ਦਿਲ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਹਨ ਕਿ ਉਹ ਮੀਡੀਆ ਸਾਹਮਣੇ ਇਸ ਮਸਲੇ ਬਾਰੇ ਖੁੱਲ੍ਹ ਕੇ ਬੋਲਣ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਨੂੰਨੀ ਮਸਲੇ ਨਾਲ ਜੁੜੇ ਕਿਹੜੇ ਮੁੱਦਿਆਂ ਤੇ ਗੱਲ ਕਰ ਸਕਦੇ ਹਨ।
ਜੋਡੀ ਵਿਲਸਨ - ਰੇਬੋਲਡ ਵੱਲੋਂ ਦਿੱਤਾ ਅਸਤੀਫਾ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-