ਐਡੀਲੇਡ, 11 ਫਰਵਰੀ 2019 - ਲੰਘੀ 10 ਫ਼ਰਵਰੀ ਨੂੰ ਸਾਊਥ ਆਸਟਰੇਲੀਆ ਦੇ ਮੁੱਖ ਸ਼ਹਿਰ ਐਡੀਲੇਡ ਵਿਖੇ ਸੰਸਥਾ ਸਾਹਿਤ ਸੁਮੇਲ ਵੱਲੋਂ ਸੁਰਿੰਦਰ ਸਿਦਕ, ਗੁਰਪ੍ਰੀਤ ਭੰਗੂ ਤੇ ਨਵਨੀਤ ਢਿੱਲੋਂ ਦੀ ਯੋਗ ਅਗਵਾਈ ਹੇਠ ਸਮਾਗਮ ਹਾਲ ਐਂਜਲ ਪਾਰਕ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਵਨ ਸਰੀ ( ਕਨੇਡਾ ) ਤੋਂ ਸਤਿਕਾਰਯੋਗ ਸੁੱਖੀ ਬਾਠ ਜੀ ਅਤੇ ਅਮਰੀਕ ਪਲਾਹੀ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸ਼ਹਿਰ ਦੇ ਪਤਵੰਤੇ ਸਾਹਿਤਕ ਪੇ੍ਮੀਆਂ ਨੇ ਵੀ ਭਰਵੀਂ ਹਾਜ਼ਰੀ ਵਿੱਚ ਪਹੁੰਚੇ।
ਸਮਾਗਮ ਦੇ ਅਰੰਭ ਵਿੱਚ ਗੁਰਪ੍ਰੀਤ ਭੰਗੂ ਸਵਾਗਤੀ ਸ਼ਬਦ ਬੋਲੇ ਗਏ । ਪ੍ਰਧਾਨਗੀ ਮੰਡਲ ਵਿੱਚ ਪੰਜਾਬ ਭਵਨ ਦਾ ਮਾਣ ਸੁੱਖੀ ਬਾਠ ਜੀ ਸ਼ੁਸ਼ੋਿਭਤ ਹੋਏ, ਉਹਨਾਂ ਦੇ ਨਾਲ ਅਮਰੀਕ ਪਲਾਹੀ ਜੀ, ਆਸਟਰੇਲੀਆ ਵੱਸਦੇ ਲਹਿੰਦੇ ਪੰਜਾਬ ਤੋਂ ਡਾ਼ ਅਫਜ਼ਲ ਮਹਿਮੂਦ, ਸਿੰਘਾਪੁਰ ਤੋਂ ਬਹਾਲ ਸਿੰਘ ਗਿੱਲ ਅਤੇ ਭਾਰਤ ਤੋਂ ਰੰਗਕਰਮੀ ਮਹਿੰਗਾ ਸਿੰਘ ਸੰਗਰ ਨੇ ਸਾਥ ਦਿੱਤਾ। ਇਸ ਪ੍ਰੋਗਰਾਮ ਵਿੱਚ ਕਾਵਿ ਦੀਆਂ ਖੂਬਸੂਰਤ ਵੰਨਗੀਆੰ , ਗੀਤ, ਗਜ਼ਲ , ਕਵਿਤਾ ਆਦਿ ਸ਼ਾਮਿਲ ਸਨ। ਜਿਥੇ ਨਿਸ਼ਾਂਤ ਤਿਵਾੜੀ, ਜਗਜੀਤ ਸਿੰਘ ਜੱਗੀ, ਪ੍ਰੋ ਮਨਦੀਪ ਢੀਂਡਸਾ, ਸੁਖਪ੍ਰੀਤ ਸੈਣੀ, ਬੋਬੀ ਸੈਂਬੀ, ਨਵਨੀਤ ਢਿਲੋਂ, ਗੁਰਚਰਨ ਸਿੰਘ ਰੁਪਾਣਾ, ਗੁਰਪ੍ਰੀਤ ਭੰਗੂ, ਹਰਿੰਦਰ ਸਿੰਘ ਰਵੇਲ, ਸੁਰਿੰਦਰ ਸਿਦਕ, ਬਲਜੀਤ ਸਿੰਘ ਬੈਨੀਪਾਲ, ਬਲਜੀਤ ਕੌਰ ਮਲਹਾਂਸ, ਰਮਨਪ੍ਰੀਤ ਕੌਰ, ਸ਼ਮੀ ਜਲੰਧਰੀ, ਬਸ਼ਾਰਤ ਸੰਮੀ ਅਤੇ ਡਾ਼ ਅਫਜ਼ਲ ਨੇ ਕਾਵਿਕ ਰੰਗ ਪੇਸ਼ ਕੀਤਾ ਉੱਥੇ ਮਿੱਕੀ ਸਰੋਆ, ਮੇਇ ਪਾਸਾਨ, ਕੁਸੁਮ ਸ਼ਰਮਾ ਅਤੇ ਸਨੀ ਥਿੰਦ ਨੇ ਸੂਫ਼ਿਆਨਾ ਕਲਾਮ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ।
ਇਥੇ ਹੀ ਬਸ ਨਹੀਂ, ਸਾਂਝ ਅਕੈਡਮੀ ਦੇ ਛੋਟੇ-ਛੋਟੇ ਬੱਚਿਆਂ ਨੇ ਅਮਿ੍ਰਤਾ ਪ੍ਰੀਤਮ ਜੀ ਨੂੰ ਆਪਣੀ ਪੇਸ਼ਕਾਰੀ ਰਾਹੀਂ ਸ਼ਰਧਾਂਜਲੀ ਦਿੱਤੀ। ਜਿਥੇ ਅੰਮਿ੍ਰਤਾ ਪ੍ਰੀਤਮ ਜੀ ਦੀ ਜਨਮ ਸ਼ਤਾਬਦੀ ਨੂੰ ਯਾਦ ਕੀਤਾ ਗਿਆ ਉਥੇ ਹੀ ਸ਼ਤਾਬਦੀ ਜਲਿ੍ਹਆਂ ਵਾਲੇ ਬਾਗ ਦੇ ਸਾਕੇ ਦਾ ਦੁਖਾਂਤ ਸੁਰਿੰਦਰ ਸਿਦਕ ਦੇ ਦੁਆਰਾ ਕਵਿਤਾ ਦੇ ਰੂਪ ਵਿੱਚ ਯਾਦ ਕੀਤਾ ਗਿਆ । ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਿਆਂ ਅਮਰੀਕ ਪਲਾਹੀ ਜੀ ਨੇ ਨਵੀ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੀ ਗੱਲ ਕੀਤੀ ਅਤੇ ਸੁਖੀ ਬਾਠ ਹੁਰਾਂ ਵਖੋ- ਵਖਰੇ ਦੇਸ਼ਾਂ ਵਿੱਚ ਕੰਮ ਕਰ ਰਹੀਆਂ ਸਾਹਿਤ ਸਭਾਵਾਂ ਨੂੰ ਆਪਸੀ ਸਾਂਝ ਵਧਾਉਣ ਅਤੇ ਪੰਜਾਬੀ ਭਾਸ਼ਾ ਦੇ ਵਿਸ਼ਵੀਕਰਨ ਸੰਬੰਧੀ ਚਰਚਾ ਕੀਤੀ। ਸੁਖੀ ਬਾਠ ਜੀ ਨੇ ਸਾਹਿਤ ਸੁਮੇਲ ਦੇ ਸਮੂਹ ਸੰਚਾਲਕਾਂ ਵਲੋਂਬਹੁਤ ਖੂਬਸੂਰਤ ਤੇ ਨਿਵਕਲੇ ਢੰਗ ਨਾਲ ਉਲੀਕੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਦੀ ਮੁਬਾਰਕਬਾਦ ਵੀ ਦਿੱਤੀ।
ਸੁਖੀ ਬਾਠ ਜੀ ਨੇ ਇਹ ਧਾਰਨਾ ਪ੍ਰਗਟਾਈ ਕਿ ਇਸ ਸਮਾਗਮ ਵਿੱਚ ਬਚਿੱਆਂ ਤੋਂ ਲੈ ਕੇ ਵਡੇਰੀ ਉਮਰ ਦੇ , ਲ਼ਹਿੰਦੇ ਅਤੇ ਚੜ੍ਹਦੇ ਪੰਜਾਬ ਬੁਲਾਰੇ ਤੇ ਸਰੋਤੇ ਸ਼ਾਮਲ ਹਨ ।ਸਭਨਾ ਦੇ ਸੁਆਦ ਨੂੰ ਧਿਆਨ ਵਿੱਚ ਰੱਖ ਕੇ ਹੀ ਸਮਾਗਮ ਦੀ ਯੋਜਨਾ ਕੀਤੀ ਗਈ। ਉਹਨਾਂ ਨੇ ਮਹਿਸੂਸ ਕੀਤਾ ਕਿ ਹਰ ਪੰਜਾਬੀ ਨੂੰ ਅਜਿਹੀਆਂ ਭਾਵ-ਭਿਨੀਆਂ ਖੁਸ਼ਬੂਆਂ ਬਿਖੇਰਨ ਦੇ ਨਿਰੰਤਰ ਯਤਨ ਕਰਨੇ ਚਾਹੀਦੇ ਹਨ। ਇਸੇ ਤਰਾਂ ਅਮਰੀਕ ਪਲਾਹੀ ਜੀ ਨੇ ਕਿਹਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨੁਮਾਇੰਦਿਆਂ ਦਾ ਅਜਿਹੇ ਸਮਾਗਮਾਂ ਵਿੱਚ ਸ਼ਿਰਕਤ ਕਰਨਾ ਇਹ ਦਰਸ਼ਾਉਦਾ ਹੈ ਕਿ ਹੁਣ ਵਿਸ਼ਵੀਕਰਨ ਦਾ ਸੁਪਨਾ ਦੂਰ ਨਹੀਂ।
ਇਸ ਦੌਰਾਨ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿਨ੍ਹਾਂ ਨਾਲ ਨਿਵਾਜਿਆ ਗਿਆ।
ਜ਼ਿਕਰਯੋਗ ਹੈ ਕਿ ਸਾਊਥ ਆਸਟ੍ਰੇਲੀਆ ਵਿੱਚ ਆਏ ਹੋਏ ਮਹਿਮਾਨ ਮਾਪਿਆਂ ਦੀ ਸਮਾਜਿਕ ਅਤੇ ਸਾਹਿਤਕ ਦੇਣ ਨੂੰ ਵੀ ਸਾਹਿਤ ਸੁਮੇਲ ਵਲੋਂ ਸਲਾਹਿਆ ਗਿਆ ਅਤੇ ਭਾਰਤ ਤੋਂ ਆਏ ਸਮਾਜ ਸੇਵੀ ਮੈਡਮ ਜਸਵਿੰਦਰਪਾਲ ਕੌਰ ਗਰੇਵਾਲ, ਬਲਜੀਤ ਸਿੰਘ ਬੈਨੀਪਾਲ ਅਤੇ ਫਰਾਂਸ ਤੋਂ ਆਏ ਕੁਲਵੰਤ ਕੌਰ ਚੰਨ ਦੇ ਨਾਲ ਨਾਲ ਮੰਚ ਦਾ ਸੰਚਾਲਣਕਰ ਰਹੇ ਰਿਸ਼ੀ ਗੁਲਾਟੀ ਜੀ ਨੂੰ ਵੀ ਸਨਮਾਨ ਭੇਂਟ ਦਿੱਤੀ ਗਈ। ਸਮਾਗਮ ਆਪਣੇ ਸਿਖਰ ਤੇ ਜਾ ਪਹੁੰਚਿਆ ਜਦ ਡਾ਼ ਅਫਜ਼ਲ ਅਤੇ ਬਹਾਲ ਸਿੰਘ ਗਿੱਲ ਵਲੋਂ ਸੁਖੀ ਬਾਠ ਹੋਰਾਂ ਦੇ ਸੁਪਨੇ ਨੂੰ ਸੱਚ ਕਰ ਦਿਖਾਉਣ ਦਾ ਯਕੀਨ ਦਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖਕ ਮਿੰਟੂ ਬਰਾੜ, ਮਨਪ੍ਰੀਤ ਗਿੱਲ, ਕਰਨ ਬਰਾੜ, ਜਗਦੀਪ ਸਿੱਧੂ, ਮੋਹਨ ਸਿੰਘ ਮਲਹਾਂਸ, ਗੁਰਮੀਤ ਸਿੰਘ ਵਾਲੀਆ, ਰੌਬੀ ਬੈਨੀਪਾਲ ਆਦਿ ਹਾਜ਼ਰ ਸਨ । ਰੰਗਕਰਮੀ ਮਹਿੰਗਾ ਸਿੰਘ ਸੰਗਰ ਨੇ ਪ੍ਰਦੇਸਾਂ ਵਿੱਚ ਵਸਦੇ ਪੰਜਾਬੀ ਮਾਪਿਆਂ ਨੂੰ ਆਪਣੇ ਬਚਿਆਂ ਦੀ ਮਾਂ ਬੋਲੀ ਨੂੰ ਜਿਊਂਦੇ ਰਖਣ ਤਹਿਤ ਸੁਚੇਤ ਹੌਣ ਲਈ ਆਖਿਆ ਅਤੇ ਸੁਖੀ ਬਾਠ ਜੀ ਦੇ ਸੁਪਨੇ ਨੂੰ ਸਾਕਾਰ ਹੋਣ ਦੀ ਦੁਆ ਕੀਤੀ। ਸਮਾਗਮ ਦੇ ਅੰਤ ਵਿੱਚ ਸੁਰਿੰਦਰ ਸਿਦਕ ਨੇ ਸਭਨਾਂ ਦਾ ਧੰਨਵਾਦ ਕੀਤਾ।