ਸਰੀ, 13 ਦਸੰਬਰ 2018 :-(ਬਰਾੜ-ਭਗਤਾ ਭਾਈ ਕਾ) ਗੁਰੂ ਨਾਨਕ ਫਾਊਂਡੇਸ਼ਨ ਕੈਨੇਡਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ, ਕੈਨੇਡਾ ਵਿੱਚ ਸ਼ੁਰੂਆਤ 15 ਦਸੰਬਰ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਉਲੀਕੇ ਗਏ, ਸੈਮੀਨਾਰ ਅਤੇ ਪੁਸਤਕ ਰਿਲੀਜ਼ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ ਜੋ ਕਿ ਗੁਰੁ ਨਾਨਾਕ ਸਿੱਖ ਸੈਂਟਰ 7050-120 ਸਟਰੀਟ ਸਰੀ-ਡੈਲਟਾ ਵਿਖੇ ਹੋਵੇਗਾ।
ਇਸ ਮੌਕੇ 'ਤੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਪ੍ਰੋ. ਬਲਵਿੰਦਰ ਪਾਲ ਸਿੰਘ ਜੀ ਦੁਆਰਾ ਸੰਪਾਦਿਤ ਅਤੇ ਗਿਆਨੀ ਦਿੱਤ ਸਿੰਘ ਦੀ ਸਾਹਿਤ ਸਭਾ ਦੁਆਰਾ ਪ੍ਰਕਾਸ਼ਤ ਦੋ ਕਿਤਾਬਾਂ 'ਜਗਤ ਜਲੰਦਾ ਰੱਖ ਲੈ' ਅਤੇ 'ਜਬੈ ਬਾਣ ਲਾਗਿਓ' ਲੋਕ ਅਰਪਣ ਕੀਤੀਆਂ ਜਾਣਗੀਆਂ। ਇੰਨ੍ਹਾਂ ਦੋਹਾਂ ਕਿਤਾਬਾਂ ਵਿੱਚ ਪ੍ਰਸਿੱਧ ਸਿੱਖ ਚਿੰਤਕ, ਮਨੁੱਖੀ ਅਧਿਕਾਰ ਕਾਰਕੁਨ ਅਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਦੇ ਵਡਮੁੱਲੇ ਲੇਖ ਸ਼ਾਮਿਲ ਕੀਤੇ ਗਏ ਹਨ, ਜੋ ਕਿ ਇਸ ਵੇਲੇ ਇਤਿਹਾਸ ਨੂੰ ਵਿਗਾੜਨ ਅਤੇ ਰਾਸ਼ਟਰ ਦੇ ਰੂਪ 'ਚ ਭਗਵਾਂਕਰਨ ਕਰਨ 'ਚ ਲੱਗੀਆਂ ਅਖੌਤੀ ਆਰ ਐਸ ਐਸ ਸੰਸਥਾਵਾਂ ਦਾ ਚਿਹਰਾ ਸਾਹਮਣੇ ਲਿਆਉਣ ਦਾ ਯਤਨ ਹੈ। ਇਸ ਸਮਾਗਮ ਅਤੇ ਸੈਮੀਨਾਰ ਮੌਕੇ ਆਪ ਸਭਨਾਂ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ 778-686-3997, 1-438-993-1651 ਜਾਂ 604-825-1550 ਫੋਨ 'ਤੇ ਸੰਪਰਕ ਖਤਿਾ ਜਾ ਸਕਦਾ ਹੈ।