ਜਨਾਬ ਜਾਫਰ ਅਲੀ, ਲਿਆਕਤ ਅਲੀ ਨੂੰ ਅਵਾਰਡ ਦਿੰਦੇ ਹੋੲ। ਉਨ੍ਹਾਂ ਨਾਲ ਸੰਸਥਾ ਦੇ ਪ੍ਰਧਾਨ ਮਸੂਦ ਅਹਿਮਦ ਖ਼ਾਨ ਖੜ੍ਹੇ ਹਨ
ਲਾਹੌਰ (ਫ਼ੀਜ਼ਾਨ ਨਕਵੀ):-ਫੋਟੋਗ੍ਰਾਫੀ ਸੋਸਾਇਟੀ ਆਫ ਪਾਕਿਸਤਾਨ ਨੇ ਕੈਨੇਡਾ ਦੀ ਮਸ਼ਹੂਰ ਤਨਜ਼ੀਮ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨਾਲ ਸਾਂਝੇ ਤੌਰ ਤੇ ਮੁਗਲਾਂ ਦੇ ਦੌਰ ਦੇ ਸ਼ਾਹੀ ਹਮਾਮ ਦਿੱਲੀ ਗੇਟ ਲਾਹੌਰ ਵਿਖੇ ਇੱਕ ਸੈਮੀਨਾਰ ਕੀਤਾ। ਇਸ ਵਿਚ ਲਾਹੌਰ ਦੇ ਵੱਡੀ ਗਿਣਤੀ ਵਿਚ ਫੋਟੋਗ੍ਰਾਫਰ, ਦਾਨਸ਼ਵਰ ਤੇ ਅਦੀਬਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਫੋਟੋਗ੍ਰਾਫੀ ਸੋਸਾਇਟੀ ਦੇ ਪ੍ਰਧਾਨ ਮਸੂਦ ਅਹਿਮਦ ਖ਼ਾਨ ਨੇ ਸੈਮੀਨਾਰ ਵਿਚ ਆਏ ਸਾਰੇ ਮਹਿਮਾਨਾ ਨੂੰ ਜੀ ਆਇਆਂ ਕਿਹਾ ਅਤੇ ਇਸ ਸਮਾਗਮ ਦੀ ਅਹਿਮੀਅਤ ਤੇ ਰੌਸ਼ਨੀ ਪਾਈ।
ਇਸ ਤੋਂ ਬਾਅਦ ਲਾਹੌਰ ਦੇ ਨਾਮਵਰ ਤੇ ਹਰਦਿਲ ਅਜੀਜ ਫੋਟੋਗ੍ਰਾਫਰ ਲਿਆਕਤ ਅਲੀ ਵੀਨਸ ਨੇ ਮੁਲਕ ਦੀ ਤਕਸੀਮ ਤੋਂ ਪਹਿਲਾਂ ਦੀ ਇਮਾਰਤਸਾਜੀ ਦੇ ਹੁਨਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਜਿਨ੍ਹਾਂ ਵਿਚ ਪੁਰਾਤਨ ਘਰ, ਹਵੇਲੀਆਂ, ਮੰਦਰ, ਗੁਰਦੁਆਰੇ ਅਤੇ ਹੋਰ ਆਪਣੇ ਹੁਨਰ ਦੀਆਂ ਖ਼ੂਬਸੂਰਤ ਤਸਵੀਰਾਂ ਨੂੰ ਸਲਾਈਡ ਸ਼ੋ ਰਾਹਂ ਪੇਸ਼ ਕੀਤਾ। ਇਮਾਰਤਾਂ ਦੀ ਖ਼ੂਬਸੂਰਤ ਝਲਕ ਪੈਂਦੀ ਹੈ ਦਰਸਾਇਆ ਗਿਆ। ਉਨ੍ਹਾਂ ਆਪਣੀ ਫੋਟੋਗ੍ਰਾਫੀ ਦੀ ਹਯਾਤੀ ਉਤੇ ਬਹੁਤ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।
ਤਸਵੀਰ ਮਾਤਾ ਦਰਸ਼ਨ ਕੌਰ
ਇਸ ਤੋਂ ਬਾਅਦ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਦਾ ਵੀਡੀਓ ਸੁਨੇਹਾ ਸੁਣਾਇਆ ਜਿਸ ਵਿਚ ਉਨ੍ਹਾਂ ਦੱਸਿਆ ਕਿ ਮਾਤਾ ਦਰਸ਼ਨ ਕੌਰ ਦੀ ਪਹਿਲੀ ਜਨਮ ਸ਼ਤਾਬਦੀ ਤੇ ਉਨ੍ਹਾਂ ਦੀ ਯਾਦ ਵਿਚ ਇਕ ਯਾਦਗਾਰੀ ਅਵਾਰਡ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦਾ ਸ਼ਹਿਰ ਲਾਹੌਰ ਨਾਲ ਪੁਰਾਣਾ ਰਿਸ਼ਤਾ ਜੁੜਿਆ ਹੋਇਆ ਹੈ। ਫਿਰ ਅਵਾਰਡ ਦੇਣ ਦੀ ਰਸਮ ਦਾ ਆਗਾਜ਼ ਲਾਹੌਰ ਦੀ ਜਾਣੀ ਪਹਿਚਾਣੀ ਹਸਤੀ ਜਨਾਬ ਜਾਫਰ ਅਲੀ ਨੇ ਅਦਾ ਕੀਤੀ, ਜਿਸ ਵਿਚ ਉਨ੍ਹਾਂ ਲਿਆਕਤ ਅਲੀ ਵੀਨਸ ਨੂੰ ਮਾਤਾ ਦਰਸ਼ਨ ਕੌਰ ਮੈਮੋਰੀਅਲ ਅਵਾਰਡ 2018 ਅਦਾ ਕੀਤਾ। ਇਸ ਅਵਾਰਡ ਵਿਚ ਫੁਲਾਂ ਦਾ ਗੁਲਦਸਤਾ, ਪਲੈਕ (ਯਾਦਗਾਰੀ ਚਿੰਨ)੍ਹ ਤੇ ਨਕਦ (ਪਰਸ) ਇਨਾਮ ਦੇ ਕੇ ਨਵਾਜਿਆ।
ਭਾਈ ਜੈਤੇਗ ਸਿੰਘ ਅਨੰਤ ਆਪਣਾ ਸੰਦੇਸ਼ ਦਿੰਦੇ ਹੋਏ
ਲਾਹੌਰ ਦੇ ਇਸ ਤਵਾਰੀਖੀ ਸਮਾਗਮ ਵਿਚ ਚੋਣਵੀਆਂ ਹਸਤੀਆਂ ਜਿਨ੍ਹਾਂ ਵਿਚ ਨਾਮਵਰ ਅਦੀਬ ਤੇ ਤਾਰੀਖਦਾਨ ਇਕਬਾਲ ਕੇਸਰ, ਨਦੀਮ ਖਾਵਰ, ਸਾਜਿਦ ਬੱਟ ਤੇ ਚੋਣਵੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮੇਂ ਲਾਹੌਰ ਸਾਨਆਸੀ ਫਾਊਂਡੇਸ਼ਨ ਦੇ ਰੂਹੇ ਰਵਾਂ ਜਨਾਬ ਫ਼ੀਜਾਨ ਨਕਵੀ ਨੇ ਵੀ ਆਪਣੀ ਤਨਜ਼ੀਮ ਤੇ ਸਾਥੀਆਂ ਵੱਲੋਂ ਜਨਾਬ ਲਿਆਕਤ ਅਲੀ ਨੂੰ ਮੁਬਾਰਕ ਦਿੱਤੀ। ਨਵੰਬਰ 30 ਸ਼ਾਮਾਂ ਦਾ ਇਹ ਸੈਮੀਨਾਰ ਯਾਦਗਾਰੀ ਛੋਹਾਂ ਛੱਡਦਾ ਸਮਾਪਤ ਹੋਇਆ।