CREDIT: WEST YORKSHIRE POLICE
ਇੰਗਲੈਂਡ 'ਚ ਬਲਾਤਕਾਰ ਗੈਂਗ ਦਾ ਪਰਦਾਫਾਸ਼, ਜ਼ਿਆਦਾਤਰ ਨੇ ਪਾਕਿਸਤਾਨੀ
ਲੰਡਨ, 20 ਅਕਤੂਬਰ 2018 - ਉੱਤਰੀ ਇੰਗਲੈਂਡ ਦੇ ਸ਼ਹਿਰ ਹਡਰਸਫੀਲਡ ਵਿਚ ਇਕ ਦਰਜਨ ਤੋਂ ਵੱਧ ਬੱਚੀਆਂ ਸਮੇਤ ਨੌਜਵਾਨ ਲੜਕੀਆਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ 20 ਵਿਅਕਤੀਆਂ ਨੂੰ ਜੇਲ੍ਹ ਹੋਈ।ਇਸ ਗਰੁੱਪ ਦੇ ਜ਼ਿਆਦਾਤਰ ਦੋਸ਼ੀ ਪਾਕਿਸਤਾਨ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਮਰਦਾਂ ਨੂੰ 15 ਲੜਕੀਆਂ ਨਾਲ 120 ਤੋਂ ਵੱਧ ਦੋਸ਼ਾਂ ਦੀ ਸਜ਼ਾ ਸੁਣਾਈ ਗਈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੀੜਤਾਂ ਨੂੰ ਅਲਕੋਹਲ ਅਤੇ ਨਸ਼ੀਲੇ ਪਦਾਰਥ ਦੇ ਕੇ ਉਨ੍ਹਾਂ ਨੂੰ ਪਾਰਕਿੰਗਾਂ, ਰੇਤਸਤਰਾਂ, ਕਾਰਾਂ ਅਤੇ ਪਾਰਟੀਆਂ 'ਚ ਜਿਨਸੀ ਸੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਸੀ।
ਇਸ ਗਰੁੱਪ ਦੇ 35 ਸਾਲਾ ਲੀਡਰ ਅਮਰ ਸਿੰਘ ਧਾਲੀਵਾਲ ਨੂੰ ਇਸ ਸਾਲ ਦੇ ਸ਼ੁਰੂ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੱਜ ਨੇ ਧਾਲੀਵਾਲ ਦਾ ਲੜਕੀਆਂ ਪ੍ਰਤੀ "ਗ਼ੈਰ-ਮਨੁੱਖੀ" ਵਤੀਰਾ ਦੇਖਦਿਆਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 2004 ਤੋਂ 2011 ਦੇ ਵਿਚਕਾਰ ਵਾਪਰੀਆਂ ਇਹਨਾਂ ਘਟਨਾਵਾਂ 'ਚ 11 ਤੋਂ 17 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਧਾਲੀਵਾਲ, ਜਿਸਦੇ ਖੁਦ ਦੇ ਵੀ ਬੱਚੇ ਹਨ, ਨੂੰ ੫੪ ਵੱਖ-ਵੱਖ ਰੇਪ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।