ਸ਼ਿੰਦਾ ਅੱਚਰਵਾਲ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਫੈਡਰੇਸ਼ਨ ਦੇ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਬਣੇ
ਲੁਧਿਆਣਾ, 20 ਅਕਤੂਬਰ 2018 - ਜਿਉਂ ਹੀ ਕੈਨੇਡਾ ਦਾ ਇਸ ਵਰ੍ਹੇ ਦਾ ਕਬੱਡੀ ਸੀਜ਼ਨ ਖਤਮ ਹੋਇਆ ਤਾਂ ਅਗਲੇ ਵਰ੍ਹੇ ਦੀਆਂ ਵਿਉਂਤਬੰਦੀਆਂ ਵੀ ਸ਼ੁਰੂ ਹੋ ਗਈਆਂ, ਜਿਸਦੇ ਤਹਿਤ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਫੈਡਰੇਸ਼ਨ ਦੀ ਨਵੀਂ ਚੋਣ ਹੋਈ ਜਿਸ ‘ਚ ਕਬੱਡੀ ਦੇ ਸਾਬਕਾ ਖਿਡਾਰੀ, ਮੀਤ ਪ੍ਰਧਾਨ ਅਤੇ ਲੰਬਾ ਸਮਾਂ ਡਾਇਰੈਕਟਰ ਦੇ ਅਹੁਦੇ ਤੇ ਕੰਮ ਕਰਨ ਵਾਲੇ ਸੁਰਿੰਦਰ ਸਿੰਘ ਗਿੱਲ ਉਰਫ ਸ਼ਿੰਦਾ ਅੱਚਰਵਾਲ ਨੂੰ ਨਵਾਂ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ।
ਨਵੇਂ ਚੁਣੇ ਗਏ ਪ੍ਰਧਾਨ ਸ਼ਿੰਦਾ ਅੱਚਰਵਾਲ ਨੇ ਦੱਸਿਆ ਕਿ ਉਹ ਕਬੱਡੀ ਨੂੰ ਕੈਨੇਡਾ ਅਤੇ ਹੋਰ ਮੁਲਕਾਂ ‘ਚ ਪ੍ਰਫੁੱਲਤ ਕਰਨ ਲਈ ਆਪਣੀ ਤਨਦੇਹੀ ਅਤੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਣੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਇੱਕੋ ਟੀਚਾ ਹੈ ਕਿ ਕਬੱਡੀ ਨਿਯਮ ਸਿਧਾਂਤਾਂ ਤਹਿਤ ਦੁਨੀਆ ਦੀ ਇੱਕ ਮਾਨਤਾ ਪ੍ਰਾਪਤ ਖੇਡ ਬਣੇ ਅਤੇ ਫ਼ਨਬਸਪ;ਭਵਿੱਖ ਵਿਚ ਓਲੰਪਿਕ ਖੇਡਾਂ ਦਾ ਹਿੱਸਾ ਹੋਵੇ। ਉਹਨਾਂ ਆਖਿਆ ਕਿ ਅਗਲੇ ਵਰ੍ਹੇ ਦਾ ਕੈਨੇਡਾ ਕਬੱਡੀ ਸੀਜ਼ਨ ਕਬੱਡੀ ਖੇਡ ਨੂੰ ਇੱਕ ਨਵੀਂ ਸੇਧ ਦੇਵੇਗਾ। ਇਸ ਮੌਕੇ ਉਨ੍ਹਾਂ ਨੇ ਸ. ਮੇਜਰ ਸਿੰਘ ਭਲੂਰ ਅਤੇ ਸਾਰੇ ਕਬੱਡ ਕਲੱਬਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਸਦਕਾ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ। ਇਸ ਮੌਕੇ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਦੇ ਮੁੱਖ ਪ੍ਰਬੰਧਕ ਮਨਮੋਹਣ ਯੋਧਾਂ, ਖਹਿਰਾ ਬਾਈ, ਬਰੈਟੀ ਗਿੱਲ, ਸੰਦੀਪ ਗੁਰਨਾ, ਬਿੱਟੂ ਅੱਚਰਵਾਲ, ਬਲਜੀਤ ਸਿੰਘ ਸੰਧੂ, ਰਾਜੀ ਪੱਡਾ, ਜਿੰਦ ਅਟਵਾਲ, ਮਨਜੀਤ ਕਣਕਵਾਲ, ਨੀਟੂ ਕੰਗ, ਬਿੱਲੂ ਖਡੂਰੀਆ ਯੂਕੇ, ਦਲਜੀਤ ਸਿੰਘ ਸੌਂਸਪੁਰ, ਕਰਨ ਸੰਧੂ,ਫ਼ਨਬਸਪ; ਕੁਲਵੰਤ ਸਿੰਘ ਮਿਨਹਾਸ, ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਸ਼ਿੰਦਾ ਅੱਚਰਵਾਲ ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿੰਦਿਆਂ ਭਵਿੱਖ ਵਿਚ ਕਾਮਯਾਬੀ ਦੀ ਸ਼ੁਭਕਾਮਨਾਵਾਂ ਭੇਜੀਆਂ।