ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਵਿਖੇ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਫਾਊਲਰ ਵਿਖੇ ਰਾਜ ਬਰਾੜ ਅਤੇ ਸਹਿਯੋਗੀਆਂ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ 18 ਵਾਂ ਯਾਦਗਾਰੀ ਮੇਲਾ ਸ਼ਹਿਰ ਦੇ ਪੈਨਜੈਕ ਪਾਰਕ ਵਿਖੇ ਹੋਇਆ। ਇਸ ਵਿੱਚ ਇਲਾਕੇ ਭਰ ਦੀਆਂ ਵੱਖ-ਵੱਖ ਸੱਭਿਆਚਾਰਕ ਅਤੇ ਰਾਜਨੀਤਿਕ ਸੰਸਥਾਵਾ ਦੇ ਨੁਮਾਇੰਦਿਆਂ ਅਤੇ ਸਮੂੰਹ ਪੰਜਾਬੀਅਤ ਨੇ ਸਿਰਕਤ ਕੀਤੀ। ਜਿਸ ਦੀ ਸੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ‘ਤੇ ਫੁੱਲਾਂ ਦੇ ਹਾਰ ਪਾਉਣ ਨਾਲ ਹੋਈ। ਿੲਸ ਉਪਰੰਤ ਯਮਲਾ ਜੀ ਦੇ ਸਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਕੀਤੀ।
ਇਸ ਉਪਰੰਤ ਸੁਰੂ ਹੋਇਆ ਗਾਇਕੀ ਦਾ ਖੁਲ੍ਹਾਂ ਅਖਾੜਾ ਜਿਸ ਵਿੱਚ ਕਲਾਕਾਰਾ ਨੇ ਆਪਣੀ ਵਿਰਾਸਤੀ ਗਾਇਕੀ ਦਾ ਖੂਬ ਰੰਗ ਬੰਨਿਆ। ਿਜਸ ਿਵੱਚ ਰਾਜ ਬਰਾੜ ਤੋਂ ਿੲਲਾਵਾ ਸੁਲਤਾਨ ਅਖਤਰ ਅਤੇ ਜੀਤੀ ਨੇ ਦੁਗਾਣੇ ਗਾਏ ਜਦ ਿਕ ਕਮਲਜੀਤ ਬੈਨੀਪਾਲ, ਹਰਜੀਤ ਿਸੰਘ, ਿਸੰਦਰਪਾਲ ਰਠੌਰ, ਹਰਦੇਵ ਿਸੰਘ ਸੰਧੂ ਆਦਿਕ ਕਲਾਕਾਰਾ ਨੇ ਖੂਬ ਰੰਗ ਬੰਨਿਆਂ। ਜਦ ਕਿ ਸੌਗੀ ਦੇ ਬਾਦਸ਼ਾਹ ਤਰਨਜੀਤ ਸਿੰਘ ਬਾਠ,ਟੀ ਵੀ ਕਲਾਕਾਰ ਜਗਤਾਰ ਜੱਗੀ, ਦਿਲਬਾਗ ਬੰਗੜ ਅਤੇ ਕੁਝ ਹੋਰਨਾਂ ਵਿਅਕਤੀਆਂ ਨੇ ਵਿਚਾਰਾਂ ਦੀ ਸਾਂਝ ਪਾਈ। ਇਨ੍ਹਾਂ ਯਾਦਗਾਰੀ ਪਲਾਂ ਨੂੰ ਕੈਮਰਬੱਧ ਸ਼ਿਆਰਾ ਸਿੰਘ ਢੀਡਸਾ ਉਮਨੀ ਵੀਡੀਉ ਬੇਕਰਜ਼ਫੀਲਡ ਨੇ ਕੀਤਾ।
ਸਟੇਜ਼ ਸੰਚਾਲਨ ਜਸਵੰਤ ਮਹਿੰਮੀ ਨੇ ਬਾਖੂਬੀ ਕੀਤਾ। ਮੇਰੇ ਦੌਰਾਨ ਸੰਸਥਾ ਵੱਲੋਂ ਚਾਹ-ਪਕੌੜੇ, ਜਲੇਬੀਆਂ ਆਦਿਕ ਦੇ ਲੰਗਰ ਚੱਲੇ। ਇਹ ਨਿਰੋਲ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦਿੰਦਾ ਹੋਇਆ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ ਇਹ ਮੇਲਾ ਯਾਦਗਾਰੀ ਹੋ ਨਿਬੜਿਆ।