ਕੰਵਲਜੀਤ ਸਿੰਘ ਕੰਵਲ
ਬਰੈਂੰਪਟਨ, 16 ਅਕਤੂਬਰ 2018 - ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਕਹੀ ਜਾ ਸਕਦੀ ਹੈ ਕਿ ਕੈਨੇਡੀਅਨ ਡੈਂਟਲ ਹਾਈਜੈਨਿਕ ਐਸੋਸੀਏਸ਼ਨ ਵੱਲੋਂ 13 ਅਕਤੂਬਰ ਨੂੰ ਇਕ ਵਿਸ਼ੇਸ਼ ਸਨਮਾਨ ਸਮਾਰੋਹ ਜੋ ਕਿ ਪ੍ਰਿੰਸ ਐਡਵਰਡ ਆਈਲੈਂਡ ਵਿਖੇ ਆਯੋਜਿਤ ਕੀਤਾ ਗਿਆ ਸੀ ਵਿੱਚ ਕੈਨੇਡੀਅਨ ਹਿਸਟਰੀ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਮੂਲ ਦੀ ਪੰਜਾਬਣ ਬਲਬੀਰ ਸੋਹੀ ਨੂੰ 2018 ਦੇ "ਐਵਾਰਡ ਆਫ ਮੈਰਿਟ" ਨਾਲ ਸਨਮਾਨਿਆਂ ਗਿਆ ਹੈ। ਐਸੋਸੀਏਸ਼ਨ ਵੱਲੋਂ ਇਹ ਐਵਾਰਡ ਡੈਂਟਲ ਹਾਈਜ਼ੀਨ ਪ੍ਰਤੀ ਭਾਈਚਾਰੇ ਚ ਜਾਗਰੂਕਤਾ ਅਤੇ ਉਮਦਾ ਸੇਵਾਂਵਾਂ ਪ੍ਰਦਾਨ ਕਰਨ ਬਦਲੇ ਦਿੱਤਾ ਜਾਂਦਾ ਹੈ।
\ਬਲਬੀਰ ਸੋਹੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਦੰਦਾਂ ਦੀ ਸਫਾਈ ਵਾਲੇ ਇਸ ਕਿੱਤੇ ਨੂੰ ਡੈਂਟਲ ਕਲੀਨਿਕ ਚੋਂ ਬਾਹਰ ਕੱਢ ਕੇ ਲੋਕਾਂ ਦੇ ਘਰਾਂ ਤੱਕ "ਸਮਾਈਲ ਆਨ ਵੀਲ" ਰਾਹੀਂ ਸੇਵਾਵਾਂ ਦਿੱਤੀਆਂ ਹਨ। ਬਲਬੀਰ ਸੋਹੀ ਨੇੇ ਇਸ ਨਿਵੇਕਲੇ ਕਾਰੋਬਾਰ ਰਾਹੀਂ ਜਿੱਥੇ ਭਾਈਚਾਰੇ ਨੂੰ ਉਹਨਾਂ ਦੇ ਦੰਦਾਂ ਦੀ ਸਫਾਈ ਲਈ ਸੇਵਾਵਾਂ ਉਹਨਾਂ ਦੇ ਘਰਾਂ ਦੇ ਦਰਵਾਜਿਆਂ ਤੇ ਇਕ ਵਿਸ਼ੇਸ਼ ਵੈਨ ਰਾਹੀਂ ਦਿੱਤੀਆਂ ਜਾਂਦੀਆਂ ਹਨ ਉੱਥੇ ਵੱਖ ਵੱਖ ਆਯੋਜਿਤ ਸੈਮੀਨਾਰਾਂ ਅਤੇ ਕਂੈਪਸ ਚ ਹਜਾਰਾਂ ਬੱਚਿਆਂ ਨੂੰ ਦੰਦਾਂ ਦੀ ਸਫਾਈ ਬਾਰੇ ਜਾਗਰੂਕ ਕਰਨ ਦਾ ਵੀ ਉਸ ਨੂੰ ਸੁਭਾਗ ਪਰਾਪਤ ਹੈ ।
ਬਲਬੀਰ ਸੋਹੀ ਲੈਟਸ ਵਾਕ ਵਰਗੀ ਜੱਥੇਬੰਦੀ ਦੀ ਫਾਊਂਡਰ ਹੋਣ ਦੇ ਨਾਲ ਨਾਲ ਉਸ ਨੇ ਕਈ ਸਮਾਜ ਸੇਵੀ ਜੱਥੇਬੰਦੀਆਂ ਨਾਲ ਕੰਮ ਕੀਤਾ ਜਿਹਨਾਂ ਚ ਇੰਡਸ ਕਮਿਊਨਿਟੀ ਸਰਵਿਸ, ਗਿਫਟ ਫਰਾਮ ਹਾਰਟ, ਪੀਲ ਰਿਜਨ ਪੁਲਿਸ ਮੈਂਬਰ ਆਫ ਐਡਵਾਇਜਰੀ ਕਮੇਟੀ ਟੂ ਚੀਫ ਆਫ ਪੁਲੀਸ, ਬਰੈਂਮਪਟਨ ਬੋਰਡ ਆਫ ਟਰੇਡ, ਸਟਾਪ ਡਾਇਬਿਟੀਜ਼ ਫਾਊਂਡੇਸ਼ਨ ਆਦਿ ਸ਼ਾਮਲ ਹਨ। ਬਲਬੀਰ ਸੋਹੀ ਨੂੰ ਮੈਕਮਾਸਟਰ ਯੂਨੀਵਰਿਸਟੀ ਵਿੱਚ ਵਾਲੰਟੀਅਰ ਵੱਜੋਂ ਬਿਜ਼ਨਸ ਮੈਂਟਰ ਵੱਜੋਂ ਕੰਮ ਕਰਨ ਦਾ ਮਾਣ ਵੀ ਹਾਸਲ ਹੈ। ਚੇਤੇ ਰਹੇ ਬਲਬੀਰ ਸੋਹੀ 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਚ ਬਰੈਂਮਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਸਕੂਲ ਟਰੱਸਟੀ ਲਈ ਉਮੀਦਵਾਰ ਹੈ ਅਤੇ ਉਸ ਨੂੰ ਭਾਈਚਾਰੇ ਤੋਂ ਵੋਟਾਂ ਦੇ ਰੂਪ ਵਿੱਚ ਵੱਡੇ ਸਮਰਥਨ ਦੀ ਉਡੀਕ ਹੈ।