ਦਵਿੰਦਰ ਸਿੰਘ ਸ਼ੇਰਗਿੱਲ ਦੀ ਇਕ ਪੁਰਾਣੀ ਤਸਵੀਰ।
ਆਕਲੈਂਡ 19 ਅਗਸਤ 2018 (ਹਰਜਿੰਦਰ ਸਿੰਘ ਬਸਿਆਲਾ)-ਜਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਨਿਕਲਿਆ ਇਕ ਹੋਰ 31 ਪੰਜਾਬੀ ਨੌਜਵਾਨ ਦਵਿੰਦਰ ਸਿੰਘ (ਸ਼ੇਰਗਿੱਲ) ਪੁੱਤਰ ਸਵ. ਸੁਖਵਿੰਦਰ ਸਿੰਘ ਅਤੇ ਮਾਤਾ ਨਰਿੰਦਰ ਕੌਰ ਅੱਜ ਉਦੋਂ ਸਦਾ ਲਈ ਸੌਂ ਗਿਆ ਜਦੋਂ ਉਸਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਿਤ ਹੋਇਆ। ਡਾਕਟਰਾਂ ਵੱਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਸ ਨੌਜਵਾਨ ਦਾ ਪਿੰਡ ਸਿਹੋੜਾ (ਨੇੜੇ ਖਰੜ) ਹੈ। ਇਸ ਨੌਜਵਾਨ ਦੀ ਥੋੜ੍ਹਾ ਸਮਾਂ ਪਹਿਲਾਂ ਹੀ ਰੈਜੀਡੈਂਸੀ ਹੋਈ ਸੀ ਅਤੇ ਉਸਦੀ ਪਤਨੀ ਸ੍ਰੀਮਤੀ ਕਿਰਨਦੀਪ ਕੌਰ (ਰਾਹੋਂ) ਅਤੇ ਇਕ ਡੇਢ ਕੁ ਸਾਲਾ ਛੋਟੀ ਬੱਚੀ ਵੀ ਇਥੇ ਹੈ। ਆਪਣੇ ਮਾਪਿਆਂ ਦਾ ਇਹ ਵਿਚਕਾਰਲਾ ਪੁੱਤਰ ਸੀ ਅਤੇ ਉਸਦਾ ਇਕ ਵੱਡਾ ਭਰਾ ਰਣਦੀਪ ਸਿੰਘ ਅਤੇ ਛੋਟਾ ਰਣਵੀਰ ਸਿੰਘ ਹੈ। ਕਮਿਊਨਿਟੀ ਵੱਲੋਂ ਇਸ ਨੌਜਵਾਨ ਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।