ਨਿਊਜਰਸੀ, 17 ਅਗਸਤ 2018 - ਅਮਰੀਕਾ ਦੇ ਨਿਊ ਜਰਸੀ ਵਿਚ ਇਕ ਸਿੱਖ ਸਟੋਰ ਮਾਲਕ ਨੂੰ ਕਤਲ ਕਰ ਦਿੱਤਾ ਗਿਆ ਹੈ।
ਵੀਰਵਾਰ ਸਵੇਰੇ ਮ੍ਰਿਤਕ ਸਿੱਖ ਦੇ ਚਚੇਰੇ ਭਰਾ ਕਰਨੈਲ ਸਿੰਘ ਨੂੰ ਪੂਰਬੀ ਓਰੇਂਜ ਦੇ ਸਬਰਬ ਸਟੋਰ ਦੇ ਅੰਦਰ ਤਿਰਲੋਕ ਸਿੰਘ ਦੀ ਲਾਸ਼ ਮਿਲੀ। ਉਸਨੇ ਦੱਸਿਆ ਕਿ ਹਮਲਾਵਰ ਨੇ ਤਿਰਲੋਕ ਸਿੰਘ ਦੀ ਛਾਤੀ ਵਿਚ ਚਾਕੂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।
ਟੀ.ਵੀ. ਦੀ ਰਿਪੋਰਟ ਅਨੁਸਾਰ ਕਰਨੈਲ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਮ੍ਰਿਤਕ ਦੀ ਦੀ ਭਾਰਤ ਵਿਚ ਇੱਕ ਪਤਨੀ ਅਤੇ ਬੱਚੇ ਸਨ।
ਡਬਲਿਊ.ਐਨ.ਬੀ.ਸੀ. ਟੀ.ਵੀ. ਦੀ ਰਿਪੋਰਟ ਅਨੁਸਾਰ ਪੁਲਿਸ ਨੇ ਵੀਰਵਾਰ ਦੀ ਸ਼ਾਮ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ।
ਸਟੋਰ ਨਾਲ ਦੇ ਪੈਟ੍ਰੋਲ ਪੰਪ 'ਤੇ ਕੰਮ ਕਰਦੇ ਇੱਕ ਸ਼ਖਸ ਨੇ ਟੀਵੀ ਇੰਟਰਵਿਊ ਵਿਚ ਕਿਹਾ ਕਿ ਉਹ ਸਿੱਖ ਬਜ਼ੁਰਗ ਕੋਲ ਉਸਦੇ ਸਟੋਰ ਵਿਚ ਗਿਆ ਸੀ ਤੇ ਉਥੇ ਜਦੋਂ ਸਿੱਖ ਬਜ਼ੁਰਗ ਨਾ ਮਿਲਿਆ ਤਾਂ ਉਸ ਦੁਰਆਰਾ ਬਾਥਰੂਮ ਨੂੰ ਦੇਖਿਆ ਗਿਆ ਅਤੇ ਜਿਥੇ ਉਸਦੀ ਖੂਨ ਨਾਲ ਲਥਪਥ ਲਾਸ਼ ਮਿਲੀ।
ਸਟੋਰ 'ਤੇ ਗ੍ਰਾਹਕਾਂ ਨੇ ਟੀਵੀ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਸਿੱਖ ਬਜ਼ੁਰਗ ਬਹੁਤ ਹੀ ਵਧੀਆ ਸੁਭਾਅ ਦੇ ਮਾਲ ਸਨ। ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਸਨ।
ਮਾਰਚ ੨੦੧੭ 'ਚ ਨਿਊਜਰਸੀ ਦੇ ਹੀ ਇਲਾਕੇ 'ਚ ਇੱਕ ਭਾਰਤੀ ਮਹਿਲਾ ਤੇ ਉਸਦੇ ੬ ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸਦਾ ਕੇਸ ਅੱਜ ਤੱਕ ਸੁਲਝਾਇਆ ਨਹੀਂ ਗਿਆ। ਪਿਛਲੇ ਦੋ ਹਫਤਿਆਂ ਅੰਦਰ ਕੈਲੀਫੋਰਨੀਆਂ 'ਚ ੨ ਹੋਰ ਸਿੱਖਾਂ 'ਤੇ ਹਮਲਾ ਹੋ ਚੁੱਕਾ ਹੈ।
ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ :-