ਸਿਆਟਲ, 17 ਅਗਸਤ 2018 - ਕੈਨੇਡਾ ਦੇ ਸਿਆਟਲ 'ਚ ਚਰਚਿਤ ਸਖਸ਼ੀਅਤ ਹਰਿੰਦਰ ਸਿੰਘ 'ਕਾਲਾ ਬੈਂਸ' ਦੇ ਭਾਣਜੇ ਦੀ ਅਚਨਚੇਤ ਮੌਤ ਹੋ ਗਈ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਦੀ ਉਮਰ 31ਸਾਲ ਸੀ ਤੇ ਆਪਣੇ ਪਿੱਛੇ ਘਰਵਾਲੀ ਮਨਜੀਤ ਕੌਰ ਤੇ ਇੱਕ 3 ਮਹੀਨਿਆਂ ਦੀ ਬੇਟੀ ਛੱਡ ਗਿਆ। ਹਰਦੀਪ ਸਿੰਘ ਦਾ ਸਸਕਾਰ 25 ਅਗਸਤ ਦੁਪਹਿਰ 12 ਵਜੇ ਕੈਂਟ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਂਟਿਨ 'ਚ ਹੋਵੇਗੀ।
ਹਰਦੀਪ ਸਿੰਘ ਜਲੰਧਰ ਦੇ ਪਿੰਡ ਕੰਦੋਲਾ ਦਾ ਜੰਮਪਲ ਸੀ। ਉਸਦੀ ਬੇਵਕਤੀ ਮੌਤ 'ਤੇ ਸਮੁੱਚੇ ਸਿਆਟਲ ਦੇ ਪੰਜਾਬੀ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ।