ਵਾਸ਼ਿੰਗਟਨ, 15 ਅਗਸਤ 2018 - ਅਮਰੀਕਾ ਵਿੱਚ ਭਾਰਤੀਆਂ ਸਮੇਤ 120 ਤੋਂ ਜ਼ਿਆਦਾ ਲੋਕ ਹਿਰਾਸਤ ਵਿੱਚ ਲਏ ਗਏ ਹਨ। ਸਰਹੱਦ ਉੱਤੇ ਗਸ਼ਤ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਦੇਸ਼ ਵਿੱਚ ਨਜਾਇਜ਼ ਤੌਰ 'ਤੇ ਦਾਖਿਲ ਹੋਣ ਅਤੇ ਰਹਿਣ ਦੇ ਦੋਸ਼ਾਂ ਹੇਠ ਫੜਿਆ ਹੈ। ਇਨ੍ਹਾਂ ਵਿੱਚੋਂ 45 ਲੋਕ ਹਿਊਸਟਨ ਵਿੱਚ ਫੜੇ ਗਏ ਜਦਕਿ 78 ਲੋਕਾਂ ਨੂੰ ਟੈਕਸਾਸ ਸਥਿਤ ਇੱਕ ਜਾਂਚ ਚੌਕੀ ਤੋਂ ਹਿਰਾਸਤ ਵਿੱਚ ਲਿਆ ਗਿਆ। ਇਹ ਲੋਕ ਏਸੀ ਟਰਾਲੇ ਰਾਹੀਂ ਅਮਰੀਕਾ ਵਿੱਚ ਦਾਖਿਲ ਹੋਣ ਦੀ ਫਿਰਾਕ ਵਿੱਚ ਸਨ। ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ਆਈਸੀਈ) ਅਨੁਸਾਰ ਹਿਊਸਟਨ ਵਿੱਚ ਪੰਜ ਰੋਜ਼ਾ ਮੁਹਿੰਮ ਚਲਾਈ ਗਈ ਸੀ।
ਖ਼ਬਰ ਦੇ ਹੋਰ ਵੇਰਵਿਆਂ ਲਈ ਨਿਊਜ਼ - 18 ਦੀ ਖ਼ਬਰ ਪੜ੍ਹੋ :-
ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਣ 'ਤੇ ਭਾਰਤੀਆਂ ਸਮੇਤ 120 ਗ੍ਰਿਫ਼ਤਾਰ