← Go Back
ਕਾਬੁਲ, 23 ਜੁਲਾਈ 2018 - ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਇਕ ਆਤਮਘਾਤੀ ਬੰਬ ਧਮਾਕੇ 'ਚ ਘੱਟ ਤੋਂ ਘੱਟ 14 ਲੋਕ ਮਾਰੇ ਗਏ ਅਤੇ 40 ਤੋਂ ਵੱਧ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਾਬੁਲ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਨੂੰ ਬੰਬ ਧਮਾਕਾ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ਦੇ ਨਜ਼ਦੀਕ ਹੋਇਆ, ਜਿੱਥੇ ਸਮਰਥਕ ਅਫ਼ਗ਼ਾਨਿਸਤਾਨ ਦੇ ਉਪ ਰਾਸ਼ਟਰਪਤੀ ਅਬਦੁਲ ਰਾਸ਼ਿਦ ਦੋਸਤਮ ਨੂੰ ਵਧਾਈ ਦੇਣ ਲਈ ਉਡੀਕ ਕਰ ਰਹੇ ਸਨ। ਰਾਸ਼ਿਦ ਦੋਸਤਮ ਦੇ ਕਰੀਬ ਇਕ ਸਾਲ ਤੱਕ ਜਲਾਵਤਨੀ 'ਚ ਰਹਿਣ ਤੋਂ ਬਾਅਦ ਇਹ ਆਤਮਘਾਤੀ ਹਮਲਾ ਹੋਇਆ। ਜਿਸ ਵਿਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ 60 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
Total Responses : 188