ਬਰੈਮਪਟਨ , 23 ਜੁਲਾਈ 2018 (ਗਿਅਨ ਸਿੰਘ ਮੋਗਾ) - ਇਨਸਾਨੀ ਜਿੰਦਗੀ ਦਾ ਮੁੱਖ ਉਦੇਸ਼ ਹੈ ਨਿੱਜ ਤੋਂ ਉਪਰ ਉੱਠਕੇ ਦੂਜੇ ਲੋੜ੍ਹਵੰਦ ਲੋਕਾਂ ਦੀ ਮਦੱਦ ਕਰਨਾ ਅਤੇ ਦੂਜਿਆਂ ਦੇ ਕੰਮ ਆਉਣਾ।ਅਜਿਹੇ ਲੋਕ ਭਾਂਵੇ ਦੇਸ਼ ਵਿਚ ਹੋਣ ਜਾਂ ਵਿਦੇਸ਼ ਵਿਚ, ਆਪਣੀ ਪਹਿਚਾਣ ਆਪ ਬਣਾ ਲੈਂਦੇ ਹਨ।ਲੋਕਾਂ ਦੀ ਨਿਸ਼ਕਾਮ ਸੇਵਾ ਅਤੇ ਲੋਕ ਭਲਾਈ ਦੀ ਖੁਸ਼ਬੂ ਆਪਣੇ ਆਪ ਦੂਜੇ ਲੋਕਾਂ ਤਕ ਪੁੱਜ ਜਾਂਦੀ ਹੈ।ਅੱਜ ਆਮ ਲੋਕ ਰੁੱਤਬੇ ਨੂੰ ਵੇਖਕੇ ਸਲਾਮਾਂ ਕਰਦੇ ਹਨ, ਉਨ੍ਹਾਂ ਲੋਕਾਂ ਦੇ ਕੰਮ ਪਹਿਲਾਂ ਕਰਦੇ ਹਨ ਜਦ ਕਿ ਆਮ ਲੋਕਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ।ਜਦੋਂ ਤੁਹਾਡਾ ਵਾਹ ਉਨ੍ਹਾ ਲੋਕਾਂ ਨਾਲ ਪੈਂਦਾ ਹੈ ਜਿਨ੍ਹਾਂ ਦੇ ਅੰਦਰਲੀ ਲੋਕਾਂ ਦਾ ਦੁੱਖ ਦੂਰ ਕਰਨ ਤੇ ਲੋਕਾਂ ਦੀ ਸਹਾਇਤਾ ਕਰਨ ਦੀ ਚੇਹਰੇ ਤੋਂ ਝਲਕ ਪੈਂਦੀ ਹੈ, ਉਨ੍ਹਾਂ ਵਿਚ ਮਿਕਨਾਤੀਸੀ ਖਿੱਚ ਹੁੰਦੀ ਹੈ।ਕੈਨੇਡਾ ਵਿਚ ਅਜਿਹੀ ਸਖਸ਼ੀਅਤ ਸ਼ੁਬਰੀਨਾ ਬੇਦੀ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ,ਜਿਸਦੀ ਜਿੰਦਗੀ ਦਾ ਸ਼ੁਗਲ ਹੈ ਕਿ ਲੋੜ੍ਹਵੰਦ ਲੋਕਾਂ ਨੂੰ ਛੱਤ ਪ੍ਰਦਾਨ ਕਰਨ ਲਈ ਸਹਾਇਤਾ ਕਰਨਾ।ਅੱਜ ਦੇ ਯੁੱਗ ਵਿਚ ਜਦੋਂ ਪੈਸੇ ਦੀ ਦੌੜ ਲਗੀ ਹੋਈ ਤੇ ਕੋਈ ਵਿਅਕਤੀ ਬਿਨ੍ਹਾ ਲਾਲਚ ਬਾਂਹ ਫੜਕੇ ਕਿਨਾਰੇ ਲਾ ਦੇਵੇ ਤਾਂ ਉਸਦੇ ਧੰਨਵਾਦ ਲਈ ਆਪਣੇ ਆਪ ਸਬਦ ਬੁਲ੍ਹਾਂ ਤੇ ਆ ਜਾਂਦੇ ਹਨ।
ਸ਼ੁਬਰੀਨਾ ਬੇਦੀ ਜੋ ਪੰਜਾਬ ਤੋਂ ਜਲੰਧਰ ਦੀ ਜੰਮਪਲ ਹੈ,ਉਸਨੇ ਆਪਣੀ ਦਸਵੀ ਤੱਕ ਦੀ ਮੁੱਢਲੀ ਪੜ੍ਹਾਈ ਜਲੰਧਰ ਤੋਂ ਅਤੇ ਯੂਨੀਵਰਸਟੀ ਤਕ ਦੀ ਉਚੇਰੀ ਸਿੱਖਿਆ ਅਮਰੀਕਾ ਤੇ ਕੈਨੇਡਾ ਤੋਂ ਪ੍ਰਾਪਤ ਕੀਤੀ।ਪੜ੍ਹਾਈ ਦੌਰਾਨ ਉਹ ਸਕਾਲਰ ਵਿੱਦਿਆਰਥੀਆਂ ਵਜੋਂ ਹਮੇਸਾ ਅੱਗੇ ਰਹੇ।ਉਨ੍ਹਾ ਬੁੱਕ-ਕੀਪਿੰਗ,ਆਫਿਸ-ਪ੍ਰਬੰਧ, ਸਾਈਕਾਲੋਜੀ ਅਤੇ ਫਾਈਨਾਂਸ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਹਨ।1992 ਵਿਚ ਉਹ ਪੱਕੇ ਤੌਰ ਤੇ ਨਿਊ ਜਰਸੀ ਯੂ.ਐਸ.ਏ. ਚਲੇ ਗਏ ਜਿੱਥੇ ਉਨ੍ਹਾਂ ਆਪਣੀ ਜਿੰਦਗੀ ਦੀ ਸ਼ੁਰੂਆਤ ਕੀਤੀ ਤੇ ਭਵਿੱਖ ਦੀ ਜਿੰਦਗੀ ਲਈ ਯਤਨਸੀਲ ਹੋ ਗਈ।ਸ਼ੁਬਰੀਨਾ ਦੀ ਸਾਦੀ ਭਾਂਵੇ ਛੋਟੀ ਉਮਰ ਵਿਚ ਹੋ ਗਈ ਪਰ ਉਸਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ।ਪ੍ਰਮਾਤਮਾ ਨੇ ਉਨ੍ਹਾ ਨੂੰ ਦੋ ਬੱਚਿਆਂ ਨਾਲ ਨਿਵਾਜਿਆ।ਹੁਣ ਅਮਰੀਕਾ ਤੋਂ ਆਕੇ ਬਰਹਮਟਨ(ਕੈਨੇਡਾ) ਵਿਚ ਰਹਿ ਰਹੇ ਹਨ।
ਬੈਂਕ ਸੈਕਟਰ ਵਿਚ ਆਉਣ ਤੋਂ ਪਹਿਲਾਂ ਸ਼ੁਬਰੀਨਾ ਨੇ ਸਮਾਜ ਲਈ ਕਈ ਥਾਵਾਂ ਲੋਕਾਂ ਦੀ ਮਦੱਦ ਲਈ ਚੈਰੀਟੀ ਲਈ ਕੰਮ ਕੀਤਾ। ਪਿਛਲੇ 15 ਸਾਲਾਂ ਤੋਂ ਬੈਂਕ ਸੈਕਟਰ ਵਿਚ ਵੱਖ ਵੱਖ ਜਿੰਮੇਵਾਰੀਆਂ ਨਿਭਾਉਦਿਆਂ, ਲੋਕਾਂ ਨੂੰ ਆਪਣੇ ਬਿਜਨਿਸ ਚਲਾਉਣ ਤੇ ਯੋਗ ਅਗਵਾਈ ਦੇਣ,ਲਿਮਟਾਂ ਬਣਾਉਣ ਲਈ ਅਤੇ ਆਪਣੇ ਕਾਰੋਬਾਰ ਲਈ ਲੋਕਾਂ ਨੂੰ ਜਾਣਕਾਰੀ ਦੇਣ ਦਾ ਯਤਨ ਕੀਤਾ। ਭਾਈ ਵੀਰ ਸਿੰਘ ਦੀ ਕਵਿਤਾ,ਛੁੱਪੇ ਰਹਿਣ ਦੀ ਚਾਹ,ਛੁੱਪੇ ਟੁਰ ਜਾਣ ਦੀ, ਅਨੁਸਾਰ ਸ਼ੁਬਰੀਨਾ ਬਿਨ੍ਹਾ ਕਿਸੇ ਪ੍ਰਸਿੱਧੀ ਲਈ ਕੰਮ ਨਹੀਂ ਕਰ ਰਹੀ।ਉਸਨੂੰ ਕੈਨੇਡਾ ਦੀ ਇੱਕ ਅਗਾਂਹ ਵਧੂ ਬੈਂਕ ਵਿਚ ਘਰਾਂ ਦੀ ਖ੍ਰੀਦ ਦੇ ਤਖਮੀਨੇ ਬਣਾਉਣੇ ਤੇ ਮੰਨਜੂਰ ਕਰਵਾਉਣ ਵਾਲਾ ਅਜਿਹਾ ਜਿੰਮੇਵਾਰੀ ਵਾਲਾ ਮਾਰਟਗੇਜ ਕਰਵਾਉਣ ਦਾ ਅਹੁੱਦਾ ਮਿਲਿਆ ਜਿੱਥੇ ਬੈਠਕੇ ਉਹ ਲੋਕਾਂ ਨੂੰ ਰਹਿਣ ਲਈ ਘਰ ਦਿਵਾਉਣ