ਲੁਧਿਆਣਾ 21 ਅਪ੍ਰੈਲ 2018: ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵਿਹੜੇ ਪੰਜਾਬੀ ਭਵਨ ਚ ਪਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਸਾਬਕਾ ਪਰਧਾਨ ਗੁਰਭਜਨ ਗਿੱਲ ਨੇ ਆਸਟਰੇਲੀਆ ਦੇ ਸ਼ਹਿਰ ਬਰਿਸਬੇਨ ਤੋਂ ਆਏ ਲੇਖਕ ਤੇ ਪੱਤਰਕਾਰ ਿਦਲਬੀਰ ਹਲਵਾਰਵੀ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ, ਪੰਜਾਬ ਯੂਨੀਵਸਿਟੀ ਦੇ ਡਾਇਰੈਕਟਰ ਵਿਦਿਆਰਂਥੀ ਭਲਾਈ ਡਾ: ਨਿਰਮਲ ਜੌੜਾ,ਪਰਗਟ ਸਿੰਘ ਸਿੱਧੂ,ਜਤਿੰਦਰ ਹਾਂਸ, ਡਾ: ਜਗਵਿੰਦਰ ਜੋਧਾ,ਅਮਰ ਸੂਫੀ,ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ,ਕੇ ਐੱਲ ਗਰਗ, ਤ੍ਰੈਲੋਚਨ ਲੋਚੀ,ਗੁਰਚਰਨ ਕੌਰ ਕੋਚਰ, ਮੁਰੀਦ ਸੰਧੂ, ਬੁੱਧ ਸਿੰਘ ਨੀਲੋਂ,ਅਮਨਦੀਪ ਸਿੰਘ ਦਰਦੀ,ਸੁਖਦੇਵ ਸਿੰਘ ਚੂਨੀ, ਵਿਨੋਦ ਸ਼ਰਮਾ ਤੇ ਕ੍ਰਿਸ਼ਨ ਪਰਤਾਪ ਹਾਜ਼ਰ ਸਨ।
ਦਿਲਬੀਰ ਲੁਧਿਆਣਵੀ ਨੇ ਸਮੂਹ ਲੇਖਕਾਂ ਨੂੰ 5 ਮਈ ਨੂੰ ਹਲਵਾਰਾ(ਲੁਧਿਆਣਾ) ਵਿਖੇ ਕਰਵਾਏ ਜਾ ਰਹੇ ਕਾਮਰੇਡ ਰਤਨ ਸਿੰਘ ਯਾਦਗਾਰੀ ਸਮਾਗਮ ਚਲਪੁੱਜਣ ਦੀ ਅਪੀਲ ਕੀਤੀ। ਇਸ ਸਮਾਗਮ ਦੀ ਪਰਧਾਨਗੀ ਡਾ: ਸੁਰਜੀਤ ਪਾਤਰ ਕਰਨਗੇ। ਗੁਰਭਜਨ ਗਿੱਲ ਨੂੰ ਪਹਿਲਾ ਹਰਭਜਨ ਹਲਵਾਰਵੀ ਯਾਦਗਾਰੀ ਕਵਿਤਾ ਪੁਰਸਕਾਰ ਪਰਦਾਨ ਕੀਤਾ ਜਾਵੇਗਾ। ਵਿਸ਼ਾਲ ਕਵੀ ਦਰਬਾਰ ਵਿੱਚ ਬੁਲਾਏ ਗਏ ਸਿਰਕੱਢ ਪੰਜਾਬੀ ਕਵੀ ਭਾਗ ਲੈਣਗੇ। ਇਸ ਪ੍ਰੋਗਰਾਮ ਨੂੰ ਮਾਲਵਾ ਟੀ ਵੀ ਲਾਈਵ ਟੈਲੀਕਾਸਟ ਕਰੇਗਾ। ਡਾ: ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਰਾਤ ਨੂੰ ਨਾਟਕ ਪੇਸ਼ ਕੀਤੇ ਜਾਣਗੇ।