ਭਾਰਤੀਆ ਸਮਾਜ ਵੱਲੋਂ ਲਗਾਏ ਗਏ ਸਮਰ ਕੈਂਪ ਵਿਚ ਇਕੱਤਰ ਬੱਚੇ ਅਤੇ ਹੋਰ ਪ੍ਰਬੰਧਕ।
ਔਕਲੈਂਡ, 19 ਜਨਵਰੀ 2018 (ਹਰਜਿੰਦਰ ਸਿੰਘ ਬਸਿਆਲਾ) :
ਭਾਰਤੀਆ ਸਮਾਜ ਚੈਰੀਟੇਬਲ ਟ੍ਰਸਟ ਵੱਲੋਂ ਪੰਜ ਦਿਨਾਂ 16ਵਾਂ ਸਲਾਨਾ 'ਚਿਲਡਰਨ ਐਂਡ ਯੂਥ ਸਮਰ ਕੈਂਪ' ਲਗਾਇਆ ਗਿਆ ਜਿਸ ਦੇ ਵਿਚ 6 ਤੋਂ 14 ਸਾਲ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਵਿਚ ਐਨਾ ਚਾਅ ਸੀ ਕਿ ਲਗਪਗ 110 ਬੱਚੇ ਪੂਰੇ ਪੰਜ ਦਿਨ ਉਤਸ਼ਾਹ ਨਾਲ ਵੱਖ-ਵੱਖ ਤਰ੍ਹਾਂ ਦੀਆਂ ਅਗਾਂਹਵਧੂ ਗਤੀਵਿਧੀਆਂ ਵਿਚ ਸ਼ਾਮਿਲ ਰਹੇ। ਇਨ੍ਹਾਂਦੇ ਨਾਲ ਹੀ 25 ਹੋਰ ਵਲੰਟੀਅਰ ਲੋਕ ਅਤੇ ਅਧਿਆਪਕ ਵੀ ਪੂਰੇ ਜੋਸ਼ੋ-ਖਰੋਸ਼ ਦੇ ਨਾਲ ਆਪਣਾ-ਆਪਣਾ ਕਾਰਜ ਕਰਦੇ ਰਹੇ। ਇਸ ਦੌਰਾਨ ਕਈ ਵਰਕਸ਼ਾਪਾਂ ਲਗਾਈਆਂ ਗਿਆਂ ਜਿਨ੍ਹਾਂ ਵਿਚ ਪਰਸੋਨਲਟੀ ਡਿਵੈਲਪਮੈਂਟ, ਲੀਡਰਸ਼ਿੱਪ, ਕਮਿਊਨਿਟੀ ਇਨਵੋਲਵਮੈਂਟ ਅਤੇ ਟੋਲਰੇਂਸ, ਵੱਖ-ਵੱਖ ਸਭਿਆਚਾਰਾਂ ਨੂੰ ਸਮਝਣਾ, ਆਊਟ ਡੋਰ ਗਤੀਵਿਧੀਆਂ, ਖੇਡਾਂ, ਆਰਟ ਐਂਡ ਕਰਾਫਟ ਸ਼ੈਸ਼ਨ, ਮਿਊਜ਼ਕ, ਡਾਂਸ, ਡਰਾਮਾ ਵਰਕਸ਼ਾਪ, ਧਾਰਮਿਕ ਵਰਕਸ਼ਾਪ, ਪਬਲਿਕ ਸਪੀਕਿੰਗ ਅਤੇ ਹੋਰ ਬਹੁਤ ਸਾਰੀਆਂ ਮਨ ਪ੍ਰਚਾਉ ਚੀਜਾਂ ਕੀਤੀਆਂ ਗਈ। ਬੱਚਿਆਂ ਨੂੰ ਇਕ ਦਿਨ ਪੂਰਾ ਪਿਕਨਿਕ ਕਰਵਾਈ ਗਈ ਅਤੇ ਬ੍ਰੇਕਫਾਸਟ, ਲੰਚ ਅਤੇ ਸ਼ਾਮ ਨੂੰ ਵੀ ਖਾਣ ਦੇ ਵਿਚ ਸਨੈਕਸ ਦਿੱਤੇ ਗਏ। ਭਾਰਤੀਆ ਸਮਾਜ ਤੋਂ ਸ੍ਰੀ ਜੀਤ ਸੱਚਦੇਵਾ ਹੋਰਾਂ ਨੇ ਸਾਰੇ ਬੱਚਿਆਂ, ਵਲੰਟੀਅਰਜ਼ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸੋ ਭਾਰਤੀਆ ਸਮਾਜ ਚੈਰੀਟੇਬਲ ਟ੍ਰਸਟ ਸਮਾਜ ਸੇਵਾ ਕਰਦਿਆਂ ਪੂਰੀ ਕਮਿਊਨਿਟੀ ਨੂੰ ਇਕ ਸ਼ਾਨਦਾਰ ਸੁਨੇਹਾ ਵੀ ਦੇ ਰਿਹਾ ਹੈ ਤਾਂ ਸਮਾਜਿਕ ਕੰਮਾਂ ਵਿਚ ਸ਼ਮੂਲੀਅਤ ਬਰਕਰਾਰ ਰਹੇ।