← Go Back
ਔਕਲੈਂਡ 13 ਦਸੰਬਰ 2017 (ਹਰਜਿੰਦਰ ਸਿੰਘ ਬਸਿਆਲਾ): ਗੁਜਰਾਤੀ ਮੂਲ ਦੀ 14 ਸਾਲਾ ਭਾਰਤੀ ਕੁੜੀ ਭਕਤੀ ਪਟੇਲ ਬੀਤੇ ਦਿਨੀਂ ਹਾਕਸਵੇਅ ਵਿਖੇ ਹੋਈਆਂ 'ਨਿਊਜ਼ੀਲੈਂਡ ਸੈਕੰਡਰੀ ਸਕੂਲਜ਼ ਅਥਲੈਟਿਕਸ ਚੈਂਪੀਅਨਸ਼ਿੱਪ' ਦੇ ਵਿਚ 'ਗੋਲਡਨ ਕੁੜੀ' ਸਾਬਿਤ ਹੋਈ। ਉਸਨੇ 100 ਮੀਟਰ ਦੌੜ, 200 ਮੀਟਰ ਦੌੜ, ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਦੇ ਵਿਚ ਹਿੱਸਾ ਲੈ ਕੇ ਚਾਰ ਸੋਨੇ ਦੇ ਤਮਗੇ ਜਿੱਤ ਕੇ ਭਾਰਤੀਆਂ ਦਾ ਨਾਂਅ ਰੌਸ਼ਨ ਕੀਤਾ। ਸ੍ਰੀ ਪਵਨ ਮਰਹਾਸ ਜੋ ਕਿ ਅੱਮੀ ਸਕੂਲ ਆਫ ਸਪੋਰਟਸ ਐਂਡ ਫਿਟਨੈਸ ਪਾਪੁਕੁਰਾ ਦੇ ਸੰਚਾਲਕ ਹਨ, ਇਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ। ਇਸ ਕੁੜੀ ਦੇ ਕੋਚ ਸ੍ਰੀ ਪਵਨ ਨੂੰ ਇਸ ਪ੍ਰਾਪਤੀ ਉਤੇ ਕਮਿਊਨਿਟੀ ਤੋਂ ਵਧਾਈ ਮਿਲ ਰਹੀ ਹੈ। ਉਨ੍ਹਾਂ ਭਾਰਤੀ ਭਾਈਚਾਰੇ ਦੇ ਬੱਚਿਆਂ ਨੂੰ ਖੇਡਾਂ ਦੇ ਵਿਚ ਭਾਗ ਹੋਰ ਲੈਣ ਅਤੇ ਰਾਸ਼ਟਰ ਪੱਧਰ ਉਤੇ ਜਾ ਕੇ ਮੁਕਾਬਲਿਆਂ ਵਿਚ ਭਾਗ ਲੈ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦੀ ਅਪੀਲ ਕੀਤੀ ਹੈ।
Total Responses : 942