← Go Back
ਔਕਲੈਂਡ 06 ਦਸੰਬਰ 2017 (ਹਰਜਿੰਦਰ ਸਿੰਘ ਬਸਿਆਲਾ)-ਬੀਤੀ 12 ਨਵੰਬਰ ਨੂੰ ਤੜਕੇ 1 ਵਜੇ ਦੇ ਕਰੀਬ ਮੈਨੁਰੇਵਾ ਦੇ ਮੈਚ ਰੋਡ ਉਤੇ ਇਕ ਫੀਜ਼ੀ ਮੂਲ ਦੀ 24 ਸਾਲਾ ਔਰਤ ਅਰਿਸ਼ਮਾ ਅਰਚਨਾ ਸਿੰਘ ਦਾ ਉਸਦੇ ਘਰ ਵਿਚ ਹੀ ਅੱਧੀ ਰਾਤ ਕਤਲ ਕਰ ਦਿੱਤਾ ਗਿਆ। ਉਹ ਕੁਝ ਸਮਾਂ ਪਹਿਲਾਂ ਹੀ ਇਕ ਜਨਮ ਦਿਨ ਦੀ ਪਾਰਟੀ ਤੋਂ ਵਾਪਿਸ ਪਰਤੀ ਸੀ ਜਦ ਕਿ ਉਸਦੇ ਨਾਲ ਰਹਿੰਦੇ ਮਾਪੇ ਵੀ ਕਿਸੇ ਰਿਸ਼ਤੇਦਾਰ ਦੇ ਗਏ ਸਨ ਜੋ ਕਿ ਬਾਅਦ ਵਿਚ ਆ ਗਏ ਸਨ। ਕਤਲ ਤੋਂ ਪਹਿਲਾਂ ਉਸਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਸੀ ਕਿ ਉਸਨੂੰ ਬਾਹਰ ਕੋਈ ਖੜਾਕ ਸੁਣ ਰਿਹਾ ਹੈ। ਕਤਲ ਦੀ ਜਾਂਚ-ਪੜ੍ਹਤਾਲ ਬਾਅਦ ਪੁਲਿਸ ਨੇ ਮਾਨਵ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ ਅਤੇ ਇਸ ਸਬੰਧੀ ਫਲੈਟ ਬੁੱਸ਼ ਖੇਤਰ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਸੀ। ਹੁਣ ਅਦਾਲਤ ਨੇ ਉਸਦੇ ਨਾਂਅ ਜਨਤਕ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ ਜਦ ਕਿ ਉਸਨੇ ਆਪਣਾ ਦੋਸ਼ ਅਸਵੀਕਾਰ ਕੀਤਾ ਹੈ। ਫੜੇ ਗਏ ਇਸ ਵਿਅਕਤੀ ਦਾ ਨਾਂਅ ਹੈ ਰੋਹਿਤ ਦੀਪਕ ਸਿੰਘ। ਇਸ ਨੂੰ ਅੱਜ ਆਕਲੈਂਡ ਸਥਿਤ ਹਾਈ ਕੋਰਟ ਦੇ ਵਿਚ ਪੇਸ਼ ਕੀਤਾ ਗਿਆ ਸੀ। ਮਾਰਚ ਮਹੀਨੇ ਤੱਕ ਇਸਨੂੰ ਹਿਰਾਸਤ ਵਿਚ ਰੱਖਣ ਦਾ ਰਿਮਾਂਡ ਦਿੱਤਾ ਗਿਆ ਹੈ ਜਦ ਕਿ ਅਗਲੇ ਸਾਲ ਅਕਤੂਬਰ ਮਹੀਨੇ ਇਸਦਾ ਟ੍ਰਾਇਲ ਹੋਵੇਗਾ। ਜੇਕਰ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਇਸਨੂੰ ਅਦਾਲਤ ਸਜ਼ਾ ਸੁਣਾਏਗੀ।
Total Responses : 942