ਅਮ੍ਰਿਤਸਰ, 6 ਦਿਸੰਬਰ 2017 :
ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਜਲ੍ਹਿਆਂ ਵਾਲਾ ਬਾਗ ਕਤਲੇਆਮ ਦੀ ਮਾਫੀ ਮੰਗੇ।
ਆਪਣੀ ਪੰਜਾਬ ਫੇਰੀ ਦੌਰਾਨ ਮੇਅਰ ਸਾਦਿਕ ਖਾਨ ਅਮ੍ਰਿਤਸਰ ਜਲ੍ਹਿਆਂ ਵਾਲਾ ਬਾਗ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ । ਜਲ੍ਹਿਆਂਵਾਲਾ ਵਾਗ ਪਹੁੰਚਣ ਤੇ ਉਹਨਾਂ ਵਿਜ਼ਿਟਰ ਬੁੱਕ ਵਿੱਚ ਲਿਖਿਆ ਕਿ “13 ਅਪ੍ਰੈਲ 1919, ਵਿਸਾਖੀ ਵਾਲੇ ਦਿਨ ਹੋਈ ਜਲ੍ਹਿਆਂ ਵਾਲੇ ਬਾਗ ਦੀਘਟਨਾ ਨਾਂ ਭੁਣਲਣਯੋਗ ਹੈ ਤੇ ਹੁਣ ਸਮਾਂ ਹੈ ਕਿ ਬ੍ਰਿਟਿਸ਼ ਸਰਕਾਰ ਿੲਸ ਘਟਨਾ ਦੀ ਮਾਫੀ ਮੰਗੇ, ਉਹਨਾਂ ਦੀ ਸੰਵੇਦਨਾ ਿੲਸ ਘਟਨਾ ਵਿੱਚਮਰਨ ਵਾਲਿਆਂ ਦੇ ਨਾਲ ਹੈ”
ਿੲਸਤੋਂ ਬਾਅਦ ਮੇਅਰ ਸਾਦਿਕ ਖਾਨ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ।
ਲੰਡਨ ਦੇ ਮੇਅਰ ਸਾਦਿਕ ਖਾਨ ਪਾਕਿਸਤਾਨ ਨਾਲ ਸਬੰਧਿਤ ਹਨ ਤੇ ਅੱਜਕੱਲ ਉਹ ਭਾਰਤ ਤੇ ਪਾਕਿਸਤਾਨ ਦੇ ਦੌਰੇ ਤੇ ਹਨ .