ਵੈਨਕੂਵਰ 12 ਦਸੰਬਰ 2017: (ਗੁਰਬਾਜ ਸਿੰਘ ਬਰਾੜ )- ਮੁਕਤਸਰ ਮੰਚ ਬੀ.ਸੀ. ਵੱਲੋਂ ਮੁਕਤਸਰ ਜ਼ਿਲੇ ਦੇ ਕੈਨੇਡੀਅਨ ਵਸਨੀਕਾਂ ਦਾ ਸਰੀ ਸ਼ਹਿਰ ਵਿੱਚ ਕਰਵਾਇਆ ਗਿਆ ਪਹਿਲਾ ਸਮਾਗਮ ਸਫਲ ਹੋ ਨਿੱਬੜਿਆ । ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਕੈਨੇਡਾ ਰਹਿੰਦੇ ਪਰਿਵਾਰਾਂ ਨੇ ਇਸ ਸਮਾਗਮ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਸਮਾਗਮ ਵਿੱਚ ਲਖਵਿੰਦਰ ਸਿਵੀਆ,ਨਰਿੰਦਰ ਸੰਧੂ ਅਤੇ ਬਲਦੇਵ ਭੰਮ ਵੱਲੋਂ ਗੀਤ ਪੇਸ਼ ਕੀਤੇ ਗੲੇ। ਫਤਿਹ ਕੰਗ ਵੱਲੋਂ ਪਾਏ ਭੰਗੜੇ ਨੇ ਸਾਰਿਆ ਦਾ ਮਨ ਮੋਹ ਲਿਆ। ਪਵਨ ਕੰਗ ਦੀ ਅਗਵਾੲੀ ਵਿੱਚ ਮੁਕਤਸਰ ਦੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗੲੇ ਗਿੱਧੇ ਅਤੇ ਜਾਗੋ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਜਸਬੀਰ ਧਾਲੀਵਾਲ ਦੀ ਅਗਵਾੲੀ ਵਿੱਚ ਪੇਸ਼ ਕੀਤਾ ਗਿਆ ਝੂੰਮਰ ਤੇ ਮਲਵੲੀ ਗਿੱਧਾ ਪ੍ਰੋਗਰਾਮ ਦਾ ਸਿਖਰ ਹੋ ਨਿੱਬੜਿਆ । ਸਮਾਗਮ ਵਿੱਚ ਪਹੁੰਚੇ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਸੁਖ ਧਾਲੀਵਾਲ ਅਤੇ ਸਰੀ ਤੋਂ ਵਿਧਾਇਕ ਜਗਰੂਪ ਬਰਾੜ ਨੇ ਪਰਮਜੀਤ ਖੋਸਲਾ ,ਹਰਮੀਤ ਖੁੱਡੀਆਂ,ਗੁਰਵਿੰਦਰ ਸਿਵੀਆ ,ਦਵਿੰਦਰ ਕੰਗ,ਦਲਜੀਤ ਬਰਾੜ ,ਗੁਰਬਾਜ ਬਰਾੜ ਅਤੇ ਪ੍ਰੀਤ ਸੰਧੂ ਸਮੇਤ ਸਮੂਹ ਪ੍ਰਬੰਧਕਾਂ ਦੇ ਇਸ ਪਲੇਠੇ ਉੱਦਮ ਦੀ ਸ਼ਲਾਘਾ ਕੀਤੀ ।