← Go Back
ਔਕਲੈਂਡ 01 ਦਸੰਬਰ 2017 (ਹਰਜਿੰਦਰ ਸਿੰਘ ਬਸਿਆਲਾ): ਮਜ਼ਬੂਰੀ ਕਹਿ ਲਓ ਜਾਂ ਫਿਰ ਕੰਪਨੀਆਂ ਦੀ ਸਮਾਟਨੈਸ, ਲੱਖਾਂ ਡਾਲਰ ਮਾਲਕੀ ਵਾਲੀਆਂ ਕੰਪਨੀਆਂ ਲੱਖਾਂ ਡਾਲਰ ਬਿਨਾਂ ਕਿਸੇ ਹੀਲ-ਹੁਜਤ ਦੇ ਬਣਾਈ ਜਾਂਦੀਆਂ ਹਨ। ਨਿਊਜ਼ੀਲੈਂਡ ਦੀਆਂ ਕਈ ਵੱਡੀਆਂ ਘਰੇਲੂ ਗੈਸ ਪੂਰਤੀ ਵਾਲੀਆਂ ਕੰਪਨੀਆਂ ਦੀ ਇਕ ਅਜਿਹੀ ਹੈਰਾਨੀ ਜਨਕ ਗੱਲ ਸਾਹਮਣੇ ਆਈ ਹੈ। ਆਮ ਤੌਰ 'ਤੇ ਘਰਾਂ ਵਿਚ 9 ਕਿਲੋ ਜਾਂ 45 ਕਿਲੋ ਦੇ ਸਿਲੰਡਰ ਕੁਕਿੰਗ ਜਾਂ ਪਾਣੀ ਗਰਮ ਕਰਨ ਵਾਸਤੇ ਵਰਤੇ ਜਾਂਦੇ ਹਨ। ਜਦੋਂ ਇਨ੍ਹਾਂ ਨੂੰ ਰੀਫਿਲ ਕਰਵਾਉਣ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਇਹ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦੇ। ਪੜ੍ਹਤਾਲ ਵਿਚ ਪਾਇਆ ਗਿਆ ਕਿ ਲਗਪਗ 8.85% ਗੈਸ ਇਨ੍ਹਾਂ ਵਿਚ ਬਚੀ ਰਹਿ ਜਾਂਦੀ ਹੈ ਜੋ ਕਿ ਵੱਡੀਆਂ ਕੰਪਨੀਆਂ ਲਈ ਰੀਫਿਲ ਕਰਨ ਵੇਲੇ ਕੈਸ਼ ਸਾਬਿਤ ਹੁੰਦੀ ਹੈ। ਰਿਪੋਰਟ ਅਨੁਸਾਰ ਇਹ ਕੰਪਨੀਆਂ ਸਲਾਨਾ ਲੋਕਾਂ ਦੀ ਬਚੀ-ਖੁਚੀ ਗੈਸ ਤੋਂ 23.7 ਮਿਲੀਅਨ ਡਾਲਰ ਤੱਕ ਕਮਾ ਜਾਂਦੀਆਂ ਹਨ। ਜੇਕਰ 45 ਕਿਲੋ ਗੈਸ ਵਾਲੇ ਸਿਲੰਡਰ (ਕੀਮਤ 118 ਡਾਲਰ) ਚੋਂ 8.85% ਗੈਸ ਦੀ ਕੀਮਤ ਕੱਢੀ ਜਾਵੇ ਤਾਂ 10.4 ਡਾਲਰ ਦੇ ਕਰੀਬ ਬਣਦੀ ਹੈ ਅਤੇ ਸਾਲਾਨਾ 91 ਕੁ ਡਾਲਰ ਦੀ ਗੈਸ ਕੰਪਨੀ ਨੂੰ ਇਕ ਤਰ੍ਹਾਂ ਨਾਲ ਵਾਪਿਸ ਹੀ ਕਰ ਦਿੱਤੀ ਜਾਂਦੀ ਹੈ। ਅੰਦਾਜ਼ੇ ਮੁਤਾਬਿਕ ਦੇਸ਼ ਵਿਚ 2,60,000 ਲੋਕ ਗੈਸ ਸਿਲੰਡਰ ਵਰਤਦੇ ਹਨ ਤੇ ਇਸ ਤਰ੍ਹਾਂ ਕੰਪਨੀਆਂ ਸਲਾਨਾ ਮਿਲੀਅਨ ਡਾਲਰ ਦੇ ਕਰੀਬ ਕਮਾ ਰਹੀਆਂ ਹਨ।
Total Responses : 1008