← Go Back
ਔਕਲੈਂਡ 27 ਨਵੰਬਰ 2017 (ਹਰਜਿੰਦਰ ਸਿੰਘ ਬਸਿਆਲਾ): ਕ੍ਰਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) ਉਤੇ ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ ਕਰ ਲਈਆਂ ਮਤਲਬ ਇਕ ਤਰ੍ਹਾਂ ਨਾਲ ਸਾਰੇ ਹੀ ਡੱਬੇ ਮੂੰਧੇ ਕਰ ਗਏ। ਲਗਦਾ ਇਨ੍ਹਾਂ ਚੋਰਾਂ ਨੇ ਰੱਬ ਵੱਲੋਂ ਛੱਪਰ ਮਾਰ ਕੇ ਮਿਲਣ ਦੀ ਉਡੀਕ ਕਰਨ ਨੂੰ ਕਿਨਾਰੇ ਕਰਦਿਆਂ ਖੁਦ ਹੀ ਛੱਪਰ (ਛੱਤ) ਪਾੜ ਲਈ ਅਤੇ ਦੋ ਲੱਖ ਡਾਲਰ ਬਣਾ ਕੇ ਰਾਤੋ-ਰਾਤ ਖਿਸਕ ਗਏ। ਇਹ ਸੁਨਿਆਰਾ ਤੁਰਕੀ ਦਾ ਸੀ ਅਤੇ ਉਸਨੇ ਬਹੁਤ ਕੀਮਤੀ ਨਗਾਂ ਵਾਲੀਆਂ ਮੁੰਦਰੀਆਂ ਰੱਖੀਆਂ ਹੋਈਆਂ ਸਨ। ਇਹ ਮੁੰਦਰੀਆਂ 50 ਡਾਲਰ ਤੋਂ ਲੈ ਕੇ 200 ਡਾਲਰ ਤੱਕ ਦੀਆਂ ਸਨ। ਚੋਰਾਂ ਨੇ ਛੱਤ ਵੀ ਪਾੜੀ ਅਤੇ ਇਕ ਕੰਧਦੇ ਵਿਚ ਵੀ ਮੋਰਾ ਕੀਤਾ। ਇਨ੍ਹਾਂ ਚੋਰਾਂ ਨੂੰ ਸਾਰਾ ਕੁਝ ਪਤਾ ਸੀ ਕਿ ਕਿੱਥੋਂ ਛੱਤ ਕੱਟਣੀ ਹੈ ਅਤੇ ਕਿੱਥੇ ਉਤਰਨਾ ਹੈ।
Total Responses : 189