← Go Back
ਔਕਲੈਂਡ 26 ਨਵੰਬਰ 2017 (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੇ 'ਸਿਵਲ ਡਿਫੈਂਸ ਅਤੇ ਐਮਰਜੈਂਸੀ ਮੈਨੇਜਮੈਂਟ' ਮੰਤਰਾਲੇ ਵੱਲੋਂ ਕੁਦਰਤੀ ਆਫਤਾਂ ਜਿਵੇਂ ਭੁਚਾਲ, ਟੀਸੁਨਾਮੀ, ਭਾਰੀ ਮੀਂਹ, ਝੱਖੜ ਜਾਂ ਇਸ ਪ੍ਰਕਾਰ ਦੇ ਹੋਰ ਸੰਕਟਮਈ ਅਵਸਥਾਵਾਂ ਦੇ ਵਿਚ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਇਕ ਅਹਿਮ 'ਐਮਰਜੈਂਸੀ ਮੋਬਾਇਲ ਅਲਰਟ' ਸਕੀਮ ਤਿਆਰ ਕੀਤੀ ਹੈ। ਇਸਦੇ ਤਹਿਤ ਹਰ ਮੋਬਾਇਲ ਦੇ ਵਿਚ ਸੰਕਟ ਸੂਚਨਾ ਭੇਜ ਦਿੱਤੀ ਜਾਇਆ ਕਰੇਗੀ ਜਿਸ ਦੇ ਵਿਚ ਐਮਰਜੈਂਸੀ ਦਾ ਵੇਰਵਾ ਹੋਵੇਗਾ ਤਾਂ ਕਿ ਲੋਕ ਜਿੰਨਾ ਹੋ ਸਕੇ ਆਪਣਾ ਬਚਾਅ ਪਹਿਲਾਂ ਹੀ ਆਪਣੇ ਤੌਰ 'ਤੇ ਕਰ ਸਕਣ। ਅੱਜ ਸ਼ਾਮ 6 ਤੋਂ 7 ਵਜੇ ਦਰਮਿਆਨ ਦੇਸ਼ ਵਿਆਪੀ ਇਸ ਸਕੀਮ ਦੀ ਪਰਖ ਵੱਖ-ਵੱਖ ਫੋਨਾਂ ਉਤੇ ਸੰਦੇਸ਼ ਭੇਜ ਕੇ ਕੀਤੀ ਗਈ। ਇਸ ਵੇਲੇ ਇਹ ਸੰਦੇਸ਼ ਹਰ ਨਵੇਂ ਫੋਨ ਉਤੇ ਪ੍ਰਾਪਤ ਹੋ ਸਕਦੇ ਹਨ ਸਿਰਫ ਬਹੁਤ ਪੁਰਾਣੇ ਫੋਨਾਂ ਨੂੰ ਛੱਡ ਕੇ। ਕੁਝ ਫੋਨ ਸਾਫਟਵੇਅਰ ਅਪਗ੍ਰੇਡ ਹੋਣ ਬਾਅਦ ਇਹ ਸੰਦੇਸ਼ ਪ੍ਰਾਪਤ ਕਰ ਸਕਣਗੇ। ਜਦੋਂ ਇਹ ਸੰਕਟ ਸੂਚਨਾ ਪ੍ਰਾਪਤ ਹੋਵੇਗੀ ਤਾਂ ਵੱਖਰੀ ਤਰ੍ਹਾਂ ਦੀ ਖਤਰਾ ਦਰਸਾਉਂਦੀ ਆਵਾਜ਼ ਵੀ ਨਾਲ ਹੀ ਆਇਆ ਕਰੇਗੀ ਜੋ ਕਿ ਅਨੋਖੀ ਕਿਸਮ ਦੀ ਹੈ ਤਾਂ ਕਿ ਪਹਿਲੀ ਵਾਰ ਸੁਨਣ ਵਿਚ ਹੀ ਅੰਦਾਜ਼ਾ ਲੱਗ ਸਕੇ ਕਿ ਸੰਕਟ ਸੂਚਨਾ ਹੈ। ਆਈ ਫੋਨ ਅਪਰੇਟਿੰਗ ਸਿਸਟਮ 11 ਵਾਲੇ ਸਾਰੇ ਫੋਨਾਂ ਉਤੇ ਇਹ ਸੰਦੇਸ਼ ਆਉਣਗੇ। ਇਸੇ ਤਰ੍ਹਾਂ ਬਹੁਤੇ ਐਂਡਰਿਊਡ ਫੋਨਾਂ ਉਤੇ ਵੀ ਇਹ ਸੰਦੇਸ਼ ਆਉਣਗੇ।
Total Responses : 267