ਗੁਰਦੁਆਰਾ ਸਾਹਿਬ ਵਿਖੇ ਬੱਚੇ ਕੀਰਤਨ ਕਰਦੇ ਹੋਏ।
ਔਕਲੈਂਡ 12 ਨਵੰਬਰ 2017 (ਹਰਜਿੰਦਰ ਸਿੰਘ ਬਸਿਆਲਾ) ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਬੱਚਿਆਂ ਦੇ ਗੁਰਬਾਣੀ ਕੰਠ (ਜਪੁ ਜੀ ਸਾਹਿਬ) ਮੁਕਾਬਲੇ ਕਰਵਾਏ ਗਏ। ਓਪਨ ਗਰੁੱਪ ਦੇ ਵਿਚ ਪਹਿਲਾ ਇਨਾਮ ਦਿਵਰਾਜ ਕੌਰ, ਦੂਜਾ ਹਰਕੀਰਤ ਕੌਰ ਸਿੱਧੂ ਤੇ ਤੀਜਾ ਇਨਾਮ ਇੰਦਰਪ੍ਰੀਤ ਸਿੰਘ ਅਤੇ ਕਿਰਪਾਲ ਸਿੰਘ ਨੇ ਜਿੱਤਿਆ। ਦੂਜਾ ਗਰੁੱਪ ਜੋ ਕਿ ਗੁਰੂ ਨਾਨਕ ਸਿੱਖ ਸਕੂਲ ਦਾ ਸੀ, ਵਿਚ ਪਹਿਲਾ ਇਨਾਮ ਜਸਮਨਦੀਪ ਕੌਰ, ਦੂਜਾ ਗੁਰਲੀਨ ਕੌਰ ਗਰੇਵਾਲ-ਪਰਮਪ੍ਰੀਤ ਕੌਰ ਅਤੇ ਤੀਜਾ ਇਨਾਮ ਜਸਲੀਨ ਕੌਰ ਨੇ ਜਿੱਤਿਆ। ਇਸ ਤੋਂ ਇਲਾਵਾ ਕਵਿਤਾਵਾਂ, ਪਾਵਰ ਪੁਆਇੰਟ ਪ੍ਰਜੈਂਟੇਸ਼ਨ, ਡ੍ਰਾਇੰਗ ਤੇ ਪੇਂਟਿੰਗ ਦੀ ਨੁਮਾਇਸ਼ ਲਗਾਈ ਗਈ ਜੋ ਕਿ ਖਿੱਚ ਦਾ ਕਰਾਨ ਰਹੀ। ਸ਼ਾਮ ਦਾ ਦੀਵਾਨ ਬੱਚਿਆਂ ਵੱਲੋਂ ਹੀ ਆਯੋਜਿਤ ਕੀਤਾ ਗਿਆ ਜਿਸ ਦ ੇਵਿਚ ਰਹਿਰਾਸ ਸਾਹਿਬ, ਅਰਦਾਸ ਅਤੇ ਕੀਰਤਨ ਤੇ ਸੁੱਖਆਸਨ ਸ਼ਾਮਿਲ ਰਿਹਾ। ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਸੌਗਤਾਂ ਦੇ ਬੈਗ ਵੰਡੇ ਗਏ। ਆਈ ਪੈਡ ਅਤੇ ਆਈ ਕ੍ਰੋਮ ਬੁੱਕ ਵੀ ਇਨਾਮ ਵਿਚ ਦਿੱਤੀਆਂ ਗਈਆਂ। ਸਪਾਂਸਰ ਸ. ਤਰਲੋਚਨ ਸਿੰਘ ਅਤੇ ਸ. ਜਸਪ੍ਰੀਤ ਸਿੰਘ ਸਮੇਤ ਮਾਪਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।