← Go Back
ਔਕਲੈਂਡ 12 ਨਵੰਬਰ 2017: ਅੱਜ ਰਾਤ 11.28 ਮਿੰਟ ਉਤੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਨੇੜੇ 4.8 ਤੀਬਰਤਾ ਵਾਲੇ ਭੁਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ। ਕੁੱਕ ਸਟ੍ਰੇਟ ਜੋ ਕਿ ਵਲਿੰਗਟਨ ਤੋਂ 30 ਕਿਲੋਮੀਟਰ ਦੂਰ ਪੱਛਮੀ ਵਲਿੰਗਟਨ ਵਾਲੇ ਪਾਸੇ ਹੈ, ਵਿਖੇ ਇਹ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਡੁੰਘਾਈ 36 ਕਿਲੋਮੀਟਰ ਮਾਪੀ ਗਈ। ਕਈ ਲੋਕਾਂ ਨੇ ਹਲਕੇ ਝਟਕੇ ਮਹਿਸੂਸ ਕੀਤੇ ਜਦ ਕਿ ਕਈ ਥਾਂ ਇਸ ਨੂੰ ਜਬਰਦਸਤ ਝਟਕੇ ਵਾਂਗ ਮਹਿਸੂਸ ਕੀਤਾ ਗਿਆ। ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
Total Responses : 928