← Go Back
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 17 ਅਕਤੂਬਰ 2017 : ਆਧੁਨਿਕਤਾ ਦੇ ਇਸ ਯੁੱਗ ਦੇ ਵਿਚ ਕੁੜੀਆਂ ਪੁਰਾਣੀਆਂ ਧਾਰਨਾਵਾਂ ਨੂੰ ਤਿਲਾਂਜਲੀ ਦੇ ਕੇ ਦੁਨੀਆ ਦੇ ਨਕਸ਼ੇ ਉਤੇ ਆਪਣਾ ਨਾਂਅ ਬੋਲਡ ਅੱਖਰਾਂ ਵਿਚ ਲਿਖ ਰਹੀਆਂ ਹਨ। ਨਿਊਜ਼ੀਲੈਂਡ ਵਸਦੀਆਂ ਪੰਜਾਬੀ ਕੁੜੀਆਂ ਵੀ ਆਪਣੀ ਸੁੰਦਰਤਾ ਅਤੇ ਸੀਰਤ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ 'ਬਿਊਟੀ' ਮੁਕਾਬਿਲਆਂ ਵਿਚ ਜਿੱਤ ਦੇ ਝੰਡੇ ਗੱਡੇ ਰਹੀਆਂ ਹਨ। ਬੀਤੇ ਐਤਵਾਰ ਮੈਲਬੌਰਨ (ਆਸਟਰੇਲੀਆ) ਵਿਖੇ ਕਰਵਾਏ ਗਏ ਮਿਸ, ਮਿਸਜ਼ ਅਤੇ ਮਿਸਟਰ ਸ਼੍ਰੇਣੀ ਦੇ 'ਗਲੈਮਰਸ-2017) ਦੇ ਮੁਕਾਬਲਿਆਂ ਵਿਚ 'ਮਿਸ ਆਸਟਰੇਲਏਸ਼ੀਆ-2017' ਦਾ ਖਿਤਾਬ ਨਿਊਜ਼ੀਲੈਂਡ ਤੋਂ ਗਈ ਜਸਦੀਪ ਕੌਰ ਬਸਰਾ ਨੇ ਜਿੱਤ ਕੇ ਵਿਸ਼ਾਲ ਗੁਆਂਢੀ ਮੁਲਕ ਆਸਟਰੇਲੀਆ ਨੂੰ ਵਿਖਾ ਦਿੱਤਾ ਕਿ ਕੁਦਰਦਤ ਦੇ ਕਦਮਾਂ ਵਿਚ ਵਸਦਾ ਨਿੱਕਾ ਜਿਹਾ ਨਿਊਜ਼ੀਲੈਂਡ ਅਜੇ ਤੁਹਾਨੂੰ ਅੱਗੇ ਲੰਘਣ ਨਹੀਂ ਦੇਵੇਗਾ। ਜਸਦੀਪ ਬਸਰਾ ਨੂੰ 'ਮਿਸ ਆਸਟਰੇਲਏਸ਼ੀਆ-2017' ਦਾ ਮੁਕਟ 1994 'ਚ ਮਿਸ ਯੂਨੀਵਰਸ ਰਹਿ ਚੁੱਕੀ ਅਤੇ ਭਾਰਤੀ ਬਾਲੀਵੁੱਡ ਅਦਾਕਾਰਾ ਸ਼ੁਸ਼ਮਿਤਾ ਸੇਨ ਨੇ ਪਹਿਨਾਇਆ। ਇਸ ਐਵਾਰਜ ਦੇ ਵਿਚ ਕੈਸ਼ ਪ੍ਰਾਈਜ ਅਤੇ ਕੁਝ ਵੂਚਰ ਵੀ ਦਿੱਤੇ ਗਏ। ਸ਼ੁਸ਼ਮਿਤਾ ਸੇਨ ਨੇ ਮੁਕਾਬਲੇ ਵਿਚ ਸ਼ਾਮਿਲ ਤਿੰਨ ਕੁੜੀਆਂ ਨੂੰ ਅਚਨਚੇਤ ਦਿਮਾਗ ਵਿਚ ਆਏ ਸਵਾਲ ਪੁੱਛੇ ਜਿਨ੍ਹਾਂ ਵਿਚ ਇਕ ਜਸਦੀਪ ਕੌਰ ਬਸਰਾ ਵੀ ਸੀ। ਇਸ ਕੁੜੀ ਦੇ ਜਵਾਬ ਉਤੇ ਖੁਬ ਤਾੜੀਆਂ ਵੱਜੀਆਂ। ਇਸ ਕੁੜੀ ਨੇ ਸਟੇਜ ਉਤੇ ਪੰਜਾਬੀ ਭੰਗੜਾ ਅਤੇ ਗਿੱਧੇ ਦੇ ਸਟੈਪ ਵੀ ਕੀਤੇ। ਜਸਦੀਪ ਕੌਰ ਬਸਰਾ ਨਿਊਜ਼ੀਲੈਂਡ ਜਨਮੀ ਪੰਜਾਬੀ ਕੁੜੀ ਹੈ। ਮਾਤਾ-ਪਿਤਾ ਦਾ ਜੱਦੀ ਪਿੰਡ ਖਾਨਪੁਰ (ਹੁਸ਼ਿਆਰਪੁਰ) ਹੈ ਅਤੇ ਪਰ ਇਨ੍ਹਾਂ ਨੇ ਆਪਣਾ ਘਰ ਪਿੰਡ ਕਠਾਰ ਨੇੜੇ ਆਦਮਪੁਰ ਬਣਾ ਲਿਆ ਸੀ। ਇਹ ਪਰਿਵਾਰ ਸੰਨ 1981 ਦੇ ਵਿਚ ਇਥੇ ਆ ਗਏ ਸਨ। ਜਸਦੀਪ ਕੌਰ ਬਸਰਾ ਇਸ ਤੋਂ ਪਹਿਲਾਂ 2016 ਦੇ ਵਿਚ ਮਿਸ ਇੰਡੀਆ ਐਨ. ਜ਼ੈਡ. ਉਪ ਜੇਤੂ ਰਹਿ ਚੁੱਕੀ ਹੈ ਅਤੇ ਅਧਿਆਪਨ ਦੇ ਨਾਲ-ਨਾਲ ਇਹ ਕੁੜੀ ਵਿਰਸਾ ਅਕੈਡਮੀ ਦੇ ਬੱਚਿਆਂ ਨੂੰ ਗਿੱਧਾ ਅਤੇ ਭੰਗੜਾ ਵੀ ਸਿਖਾਉਂਦੀ ਹੈ। ਸੱਚਮੁੱਚ ਜਸਦੀਪ ਕੌਰ ਬਸਰਾ ਨੇ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਵੱਡੀ ਪ੍ਰਾਪਤ ਦੇ ਨਾਲ ਮਾਣ ਦਿਵਾਇਆ ਹੈ।
Total Responses : 933