← Go Back
ਬੇਕਰਜਫੀਲਡ 14 ਅਕਤੂਬਰ 2017: ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਅਜੀਤ ਭੱਠਲ ਵੱਲੋਂ ਬੇਕਰਜਫੀਲਡ (ਅਮਰੀਕਾ) ਵਿਖੇ ਪੰਜਾਬ ਭਵਨ ਬਣਾਉਣ ਦਾ ਫੈਸਲਾ ਕੀਤਾ ਹੈ। ਅਜੀਤ ਭੱਠਲ ਤੇ ਉਨ੍ਹਾਂ ਦੇ ਸਪੁੱਤਰ ਪ੍ਰੀਤ ਭੱਠਲ ਨੇ ਦੱਸਿਆ ਕਿ ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਦੇਸ਼ਾਂ ਚ ਵਿਕਾਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਅਜੀਤ ਭੱਠਲ ਲੁਧਿਆਣਾ ਦੇ ਪਿੰਡ ਚੱਕ ਕਲਾਂ ਦੇ ਜੰਮਪਲ ਹਨ। ਗੌਰਮਿੰਟ ਕਾਲਿਜ ਲੁਧਿਆਣਾ ਦੇ ਗਰੈਜੂਏਟ ਅਜੀਤ ਭੱਠਲ ਪੰਜਾਬ ਚ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸਿਰਕੱਢ ਆਗੂ ਸਨ ਅਤੇ 1984 ਚ ਅਮਰੀਕਾ ਆ ਗਏ ਸਨ। ਬੇਕਰਜਫੀਲਡ ਚ ਸ: ਭੱਠਲ ਪੰਜਾਬੀ ਬਿਜਨਸ ਸੈਂਟਰ ਦੇ ਵੀ ਆਗੂ ਹਨ। ਪੰਜਾਬ ਭਵਨ ਸੱਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ ਨਾਲ ਵੀ ਅੱਜ ਅਜੀਤ ਭੱਠਲ ਨੇ ਇਹ ਜਾਣਕਾਰੀ ਸਾਂਝੀ ਕੀਤੀ।
Total Responses : 266