ਸਰੀ (ਕੈਨੇਡਾ), 7 ਅਕਤੂਬਰ, 2017 : ਕੈਨੇਡਾ ਦੇ ਸ਼ਹਿਰ ਸੱਰੀ ਚ ਉੱਤਰੀ ਅਮਰੀਕਾ ਸਾਹਿੱਤ ਸਭਿਆਚਾਰ ਸੰਮੇਲਨ ਅੱਜ ਸ਼ੁਰੂ ਹੋ ਗਿਆ ਹੈ। ਉਦਘਾਟਨ ਡਾ: ਸੁਰਜੀਤ ਪਾਤਰ ਚੇਅਰਮੈਨ ਆਰਟਸ ਕੌਂ ਸਲ ਪੰਜਾਬ ਨੇ ਕੀਤਾ। ਡਾ: ਪਾਤਰ ਨੇ ਕਿਹਾ ਕਿਕੈਨੱਡਾ ਦੀ ਧਰਤੀ ਤੇ ਸਥਾਪਿਤ ਪੰਜਾਬ ਭਵਨਮੱਰੇ ਲਈ ਸਿਰਫ਼ ਇਮਾਰਤ ਨਹੀਂਸਗੋਂ ਸਾਡੇ ਏਥੇ ਵੱਸਦੇ ਪੰਜਾਬੀਆਂ ਦੀ ਤੜਪ, ਤਾਂਘ ਵਿਕਾਸ ਅਤੇ ਵਿਰਾਸਤ ਦਾ ਪਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਪਿੱਛੇ ਸਾਡੀ ਇਤਿਹਾਸਕ, ਸਾਹਿਤਕ ਅਤੇ ਸਭਿਆਚਾਰਕ ਇਬਾਰਤ ਹੈ। ਉੱਤਰੀ ਅਮਰੀਕਾ ਤੋਂ ਹੁਮ ਹੁਮਾ ਕੇ ਆਏ ਸਾਹਿੱਤਕਾਰ , ਦਾਨਿਸ਼ਵਰਅੱਜ ਇਸ ਇਮਾਰਤ ਨੂੰ ਇਬਾਰਤ ਵਿੱਚ ਤਬਦੀਲ ਕਰ ਰਹੇ ਹਨ।
ਦੋ ਰੋਜ਼ਾ ਸੰਮੇਲਨ ਦਾ ਮੁੱਖ ਸੁਰ ਭਾਸ਼ਨ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ: ਸਾਧੂ ਸਿੰਘ ਨੇ ਕਿਹਾ ਕਿ ਉੱਤਰੀ ਅਮਰੀਕਾ ਦੀ ਧਰਤੀ ਨੇ ਇੱਕ ਸਦੀ ਪਹਿਲਾਂ ਇਹ ਸੁਨੇਹਾ ਦੇ ਦਿੱਤਾ ਸੀ ਕਿ ਖੇਤਰੀ ਭਾਸ਼ਾਵਾਂ ਹੀ ਗੁਲਾਮੀ ਦੇ ਸੰਗਲ ਤੋੜਨ ਦੇ ਸਮਰੱਥ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਆਪਣੇ ਬੋਲਾਂ ਦੀ ਪਹਿਰੇਦਾਰੀ ਕਰਨ ਕਾਰਨ ਹੀ ਅਫਗਾਨਿਸਤਾਨ ਦੀ ਹੱਦ ਤੋਂ ਪਰਤ ਆਏ ਤੇ ਲਾਇਲਪੁਰੋਂ ਫੜੇ ਗਏ। ਉਨ੍ਹਾਂ ਕਿਹਾ ਕਿ ਕਲਮਕਾਰ ਨੂੰ ਆਪਣੇ ਵਿਸ਼ਵਾਸ ਤੇ ਪਹਿਰਾ ਦੇਣਾ ਚਾਹੀਦਾ ਹੈ।
ਪ੍ਰਧਾਨਗੀ ਮੰਡਲ ਵਿੱਚ ਸੁਰਜੀਤ ਪਾਤਰ ਤੇ ਡਾ: ਸਾਧੂ ਸਿੰਘ ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਿਗੱਲ,ਵੈਨਕੋਵਰ ਕੈਨੇਡਾ ਚ ਭਾਰਤ ਦੇ ਕੌਂਸਲੇਟ ਜਨਰਲ ਸ: ਅਮਰਜੀਤ ਸਿੰਘ ਤੇ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਸ਼ਾਮਲ ਹੋਏ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉੱਤਰੀ ਅਮਰੀਕਾ ਚ ਸਿਰਜੇ ਸਾਹਿੱਤ ਅਤੇ ਵਿਕਸਤ ਹੋ ਰਹੇ ਨਵੇਂ ਸਭਿਆਚਾਰਕ ਮੁਹਾਂਦਰੇ ਦੀ ਨਿਸ਼ਾਨਦੇਹੀ ਲਈ ਇਹ ਸੰਮੇਲਨ ਯਕੀਨਨ ਚੰਗੇ ਨਤੀਜੇ ਕੱਢੇਗਾ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਮੇਰੇ ਸੁਝਾਅ ਤੇ ਸੁੱਖੀ ਬਾਠ ਜੀ ਨੇ ਪੰਜਾਬ ਭਵਨ ਦੀ ਸਥਾਪਨਾ ਕਰ ਦਿੱਤੀਨਅਤੇ ਹੁਣ ਪਹਿਲੀ ਸਾਲਗਿਰਾ ਤੇ ਏਡਾ ਵੱਡਾ ਸਮਾਗਮ ਕਰਾਮਾਤ ਤੋਂ ਘੱਟ ਨਹੀਂ।
ਭਾਰਤ ਦੇ ਅਮਰੀਕਾ ਚ ਕੌਂਸਲੇਟ ਜਨਰਲ ਸ: ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵੰਨ ਸੁਵੰਨੀ ਵਿਰਾਸਤ ਵਾਲੇ ਦੇਸ ਹਨ ਜਿੱਥੇ ਸਭ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ. ਮੰਚ ਸੰਚਾਲਨ ਟੋਰਾਂਟੋ ਤੋਂ ਆਏ ਲੇਖਕ ਕੁਲਵਿੰਦਰ ਖਹਿਰਾ ਨੇ ਕੀਤਾ।
ਪਹਿਲੇ ਸੈਸ਼ਨ ਵਿੱਚ ਕੈਨੇਡੀਅਨ ਪੁਲੀਸ ਅਧਿਕਾਰੀ ਜੈਗ ਖੋਸਾ, ਬਲਤੇਜ ਸਿੰਘ ਢਿੱਲੋਂ ਤੇ ਪਿਰਥੀਪਾਲ ਸਿੰਘ ਸੋਹੀ ਨੇ ਖੋਜ ਪੱਤਰ ਪੜ੍ਹੇ। ਦੂਜੇ ਸੈਸ਼ਨ ਚ ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ, ਕੁਲਵਿੰਦਰਖਹਿਰਾ ਤੇ ਭੂਪਿੰਦਰ ਦੁਲੈ ਨੇ ਖੋਜ ਪੱਤਰ ਪੜ੍ਹੇ।ਮੰਚ ਸੰਚਾਲਨ ਕੁਲਜੀਤ ਕੌਰ ਮੰਡੇਰ ਮੀਡੀਆ ਵੇਵਜ਼ ਨੇ ਕੀਤਾ.।
ਤੀਜੇ ਸੈਸ਼ਨ ਚ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਅਮਰੀਕ ਪਲਾਹੀ,ਨੇ ਖੋਜ ਪੱਤਰ ਪੇਸ਼ ਕੀਤਾ।ਮੰਚ ਸੰਚਾਲਨ ਗੁਰਬਾਜ਼ ਸਿੰਘ ਬਰਾੜ ਪੇਸ਼ਕਾਰ ਰੇਡੀਓ ਸ਼ੇਰੇ ਪੰਜਾਬ ਨੇ ਕੀਤਾ।
ਉਪਰੰਤ ਕਵੀ ਦਰਬਾਰ ਚ 40 ਕਵੀਆਂ ਨੇ ਭਾਗ ਲਿਆ. ਮੰਚ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ.।