← Go Back
ਔਕਲੈਂਡ 19 ਸਤੰਬਰ 2017: (ਹਰਜਿੰਦਰ ਸਿੰਘ ਬਸਿਆਲਾ)-ਕ੍ਰਾਈਸਟਚਰਚ ਵਿਖੇ ਲਗਪਗ ਸਾਰੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਉਤੇ ਚਲਦਾ ਇਕ ਬਿਜ਼ਨਸ ਕਾਲਜ 'ਰਿਟੇਲ ਬਿਜ਼ਨਸ ਐਂਡ ਮੈਨੇਜਮੈਂਟ ਕਾਲਜ' ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਕਾਲਜ ਦੇ ਵਿਚ ਸਿੱਖਿਆ ਦੇ ਮਾਪਦੰਢ ਪੂਰੇ ਨਹੀਂ ਸਨ ਕੀਤੇ ਜਾ ਰਹੇ। ਇਥੇ 31 ਭਾਰਤੀ ਵਿਦਿਆਰਥੀ ਅਤੇ ਇਕ ਫਿਲਪੀਨਜ਼ ਤੋਂ ਦਾਖਲ ਸੀ। 2015 ਦੇ ਵਿਚ ਵੀ ਇਸ ਕਾਲਜ ਦੀ ਜਾਂਚ-ਪੜ੍ਹਤਾਲ ਕੀਤੀ ਗਈ ਸੀ ਅਤੇ ਸੁਧਾਰ ਕਰਨ ਲਈ ਕਿਹਾ ਗਿਆ ਸੀ, ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਇਸ ਸਾਲ ਮਈ ਮਹੀਨੇ ਨਵੇਂ ਵਿਦਿਆਰਥੀ ਲੈਣ ਵਾਸਤੇ ਇਸ ਕਾਲਜ਼ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ ਤੇ ਹੁਣ ਆਖਿਰ ਕਾਲਜ ਬੰਦ ਕਰਨ ਦਾ ਕਹਿ ਦਿੱਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਕੀ ਹੋਵੇਗਾ? ਅਜੇ ਸਥਿਤੀ ਸਪਸ਼ਟ ਨਹੀਂ ਹੈ। ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਾਰੇ ਸਿਖਿਆ ਸੰਸਥਾਨਾਂ ਬਾਰੇ ਜਾਂਚ ਪੜ੍ਹਤਾਲ ਕਰ ਲਿਆ ਕਰੋ।
Total Responses : 928