ਗਵਰਨਰ ਜਨਰਲ ਮਾਣਯੋਗ ਡੈਮ ਪੈਟਸੀ ਰੈਡੀ ਅਤੇ ਸ੍ਰੀ ਕੁਲਵਿੰਦਰ ਸਿੰਘ ਝੱਮਟ ਮੈਡਲ ਸਜਾਉਣ ਉਪਰੰਤ।
ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ, 19 ਅਗਸਤ, 2017 : ਕਿਸੇ ਵੀ ਕਮਿਊਨਿਟੀ ਦੇ ਵਿਚ ਸੇਵਾ ਕਰਨ ਦਾ ਫਲ ਵਿਦੇਸ਼ਾਂ ਦੇ ਵਿਚ ਸਥਾਨਕ ਸਰਕਾਰਾਂ ਵੱਲੋਂ ਬੜੇ ਉਚ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਸਨਮਾਨਿਤ ਕੀਤਾ ਜਾਂਦਾ ਹੈ। ਨਿਊਜ਼ੀਲੈਂਡ ਦੇ ਵਿਚ 'ਕੂਈਨਜ਼ ਸਰਵਿਸ ਮੈਡਲ' ਸਨਮਾਨ ਹਰ ਸਾਲ ਵੱਖ-ਵੱਖ ਕੌਮਾਂ ਦੇ ਵਿਚ ਕਮਿਊਨਿਟੀ ਸੇਵਾ ਕਰਨ ਬਦਲੇ 1975 ਤੋਂ ਦਿੱਤਾ ਜਾ ਰਿਹਾ ਹੈ। ਜੂਨ ਮਹੀਨੇ ਭਾਰਤੀ ਭਾਈਚਾਰੇ ਤੋਂ ਸ੍ਰੀ ਕੁਲਵਿੰਦਰ ਸਿੰਘ ਝੱਮਟ ਜੋ ਕਿ ਪਿੰਡ ਜੰਡੂ ਸਿੰਘਾ (ਜਲੰਧਰ) ਤੋਂ ਹਨ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਸੀ, ਜੋ ਕਿ ਕੱਲ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਡੈਮ ਪੈਟਸੀ ਰੈਡੀ ਨੇ ਗਵਰਨਰ ਹਾਊਸ ਆਕਲੈਂਡ ਵਿਖੇ ਭੇਟ ਕੀਤਾ। ਗਵਰਨਰ ਜਨਰਲ ਵੱਲੋਂ ਇਹ ਮੈਡਲ ਸ੍ਰੀ ਕੁਲਵਿੰਦਰ ਸਿੰਘ ਝੱਮਟ ਦੇ ਕੋਟ ਉਤੇ ਲਗਾਇਆ ਗਿਆ। ਸ੍ਰੀ ਕੁਲਵਿੰਦਰ ਸਿੰਘ ਝੱਮਟ ਪਿਛਲੇ 24 ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਅਹੁਦਿਆਂ ਉਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਭਾਰਤੀ ਭਾਈਚਾਰੇ ਵੱਲੋਂ ਝੱਮਟ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ, ਜਿਸ ਦੇ ਵਿਚ ਸ਼ਾਮਿਲ ਹਨ ਸ. ਪ੍ਰਿਥੀਪਾਲ ਸਿੰਘ ਬਸਰਾ, ਬੇਅੰਤ ਸਿੰਘ ਜਾਡੋਰ, ਸ. ਨਿਰਮਲਜੀਤ ਸਿਘ ਭੱਟੀ, ਕਰਨੈਲ ਸਿੰਘ ਬੱਧਣ, ਜਸਵਿੰਦਰ ਸੰਧੂ, ਪੰਥ ਲਾਲ ਦਰੋਚ, ਸ਼ਿੰਦਰ ਮਾਹੀ, ਮਲਕੀਅਤ ਸਿੰਘ ਸਹੋਤਾ, ਰਵਿੰਦਰ ਸਿੰਘ ਝੱਮਟ, ਜੈਲ ਸਿੰਘ ਬੱਧਣ, ਨਰਿੰਦਰ ਸਹੋਤਾ, ਹਰਜੀਤ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ ਬਸਰਾ, ਕੁਲਵੰਤ ਸਿੰਘ ਹਾਂਡੀਵਾਲੇ, ਮੋਹਨਪਾਲ ਸਿੰਘ ਬਾਠ, ਜਸਵੀਰ ਸਿੰਘ ਪੁੰਨੂ, ਰਾਮ ਸਿੰਘ ਚੌਂਕੀਆ, , ਹਰਬੰਸ ਸਿੰਘ ਬੋਲਾ, ਇੰਦਰਜੀਤ ਕਾਲਕਟ ਹੇਸਟਿੰਗਜ਼ ਤੋਂ ਹੈਪੀ ਸੰਧਰ, ਮੋਹਨ ਲਾਲ ਸੰਧਰ, ਪ੍ਰਵੀਨ ਕਲੇਰ, ਰਾਣਾ ਸੰਧੂ, ਜਗਤਾਰ ਸਿੰਘ ਪੰਮਾ, ਪੁੱਕੀਕੁਈ ਤੋਂ ਸ. ਮਨਜੀਤ ਸਿੰਘ ਵੱਲੋਂ ਵਧਾਈ ਦਿੱਤੀ ਗਈ ਹੈ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਕੁਲਵਿੰਦਰ ਸਿੰਘ ਝੱਮਟ ਨੂੰ ਵਧਾਈ ਦਿੱਤੀ ਜਾਂਦੀ ਹੈ।