ਕੰਵਲਜੀਤ ਸਿੰਘ ਕੰਵਲ
ਟਰਾਂਟੋ, 16 ਅਗਸਤ 2017 : ਹਰ ਸਾਲ ਦੀ ਤਰ੍ਹਾਂ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਇਸ ਵਰ੍ਹੇ ਵੀ ਮਾਲਟਨ ਦੇ ਡੇਰੀ ਰੋਡ ਅਤੇ ਗੋਰਵੇਅ ਡਰਾਈਵ ਤੇ ਸਥਿੱਤ ਵਾਈਲਡ ਵੁੱਡ ਪਾਰਕ ਦੇ ਬੀ ਏਰੀਏ ਚ ਸਲਾਨਾਂ ਪਿਕਨਿਕ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਖਲੱਬ ਦੇ ਪਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਮਿਲੀ ਜਾਣਕਾਰੀ ਅਨੁਸਾਰ 26 ਅਗਸਤ ਸਨਿਚਰਵਾਰ ਨੂੰ ਸਵੇਰੇ 11,30 ਵਜੇ ਤੋਂ ਸ਼ਾਮ 5 ਵਜੇ ਤੱਕ ਸਲਾਨਾਂ ਮਝੈਲਾਂ ਦੀ ਪਿਕਨਿਕ ਕਰਵਾਈ ਜਾ ਰਹੀ ਹੈ,ਇਸ ਪਿਕਨਿਕ ਵਿੱਚ ਹਰ ਉਮਰ ਦੇ ਮਝੈਲਾਂ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਪਰਬੰਧ ਕੀਤੇ ਜਾਂਦੇ ਹਨ। ਉਹਨਾਂ ਦਸਿਆ ਕਿ ਇਸ ਪਿਕਨਿਕ ਚ ਸ਼ਾਮਲ ਮਝੈਲਾਂ ਲਈ ਚਾਹ, ਕੋਲਡ ਡਰਿੰਕਸ,ਗਰਮਾਂ ਗਰਮ ਪਕੌੜੇ, ਜਲੇਬੀਆਂ, ਛੋਲੇ ਭਟੂਰੇ ਅਤੇ ਪਾਪ ਕਾਰਨ ਸਮੇਤ ਖਾਣ ਪੀਣ ਦਾ ਵਧੀਆ ਪਰਬੰਧ ਹੋਵੇਗਾ। ਮਝੈਲਾਂ ਦੇ ਮਨੋਰੰਜਨ ਲਈ ਡੀ ਜੇ, ਭੰਗੜਾ ਮਝੈਲਣਾਂ ਲਈ ਗਿੱਧਾ ਅਤੇ ਬੱਚਿਆਂ ਦੇ ਮਨੋਰੰਜਨ ਲਈ ਕਲਾਊਨ ਸਰਵਿਸ ਦਾ ਪਰਬੰਧ ਵੀ ਕੀਤਾ ਗਿਆ ਹੈ, ਖੇਡਾਂ ਨੂੰ ਪਰਮੋਟ ਕਰਨ ਲਈ ਮਾਝਾ ਸਪੋਰਟਸ ਕਲੱਬ ਵੱਲੋਂ ਬੱਚਿਆਂ ਦੀਆਂ ਦੌੜਾਂ, ਸੀਨੀਅਰਜ਼ ਦੀਆਂ ਦੌੜਾਂ, ਚਾਟੀ ਰੇਸ, ਸ਼ਾਟ ਪੁੱਟ, ਵਾਲੀ ਬਾਲ,ਅਤੇ ਹੋਰ ਕਈ ਕੁਝ ਵੇਖਣ ਨੂੰ ਮਿਲੇਗਾ। ਹੋਰ ਜਾਣਕਾਰੀ ਲਈ 416-953-9244 ਅਤੇ 416-561-3907 ਤੇ ਸੰਪਰਕ ਕੀਤਾ ਜਾ ਸਕਦਾ। ਕਲੱਬ ਵੱਲੋਂ ਸਮੂੰਹ ਮਝੈਲਾਂ ਨੂੰ ਪਿਕਨਿਕ ਚ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।