ਟਰਾਂਟੋ, 26 ਜੁਲਾਈ, 2017 (ਤੰਬੜ) : ਆਈ ਮੇਲਾ ਨਿਆਗਰਾ ਫਾਲ਼ ਇਸ ਸਾਲ ਛੇ ਅਗਸਤ ਨੂੰ ਅਯੋਜਿਤ ਕੀਤਾ ਜਾ ਰਿਹਾ ਹੈ। ਨਿਆਗਰਾ ਦੀ ਫਾਲ਼ ਕੋਲੇ ਪੰਜਾਬ ਬੋਲੀਆ ਗਿੱਧਾ ਪਵੇਗਾ । ਢੋਲ ਦਾ ਡੱਗਾ ਤੇ ਨਿਆਗਰਾ ਦਾ ਫਾਲ ਦਿਲਕਸ਼ ਧੁੰਨ ਪੈਦਾ ਕਰਨਗੇ। ਮੇਲੇ ਦੇ ਪ੍ਰਬੰਧਕ ਬਲਜਿੰਦਰ ਤੰਬੜ ਨੇ ਦੱਸਿਆ ਕਨੇਡਾ ਵਿੱਚ ਆਈ ਮੇਲਾ ਛੇ ਅਗਸਤ ਨੂੰ ਨਿਆਗਰਾ ਫਾਲ਼ ਵਿੱਚ, ਹਰਜੀਤ ਹਰਮਨ, ਕਲੇਰ ਕੰਠ, ਹੈਰੀ ਸੰਧੂ ਤੇ ਆਤਮਾ ਬੁੱਢੇਵਾਲੀਆ ਤੇ ਅਮਨ ਰੋਜੀ, ਲਖਵਿੰਦਰ ਸੰਧੂ ਤੇ ਗੁਰਬੀਰ ਗੋਗੋ, ਰੰਜੋ ਧਾਲੀਵਾਲ ਆਦਿ ਹੋਰ ਕਲਾਕਾਰ ਮੰਨੋਰੰਜਨ ਕਰਨਗੇ ।
"ਗੋ ਕਨੇਡਾ" ਵਾਲੇ ਬਲਜਿੰਦਰ ਸੇਖਾ ਦਾ ਕਨੇਡੀਅਨ ਵੱਲੋਂ 1 ਜੁਲਾਈ ਨੂੰ ਵਿਸ਼ੇਸ਼ ਗੀਤ ਨਾਲ ਕਨੇਡਾ ਤੇ ਪੰਜਾਬੀਅਤ, ਭਾਰਤ ਦਾ ਨਾਮ ਉਚਾ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਗਿੱਧੇ ਭੰਗੜੇ ਦੀਆਂ ਟੀਮਾਂ ਵੱਡੀ ਗਿਣਤੀ ਵਿੱਚ ਭਾਗ ਲੈਣਗੀਆਂ ਨਿਆਗਰਾ ਦੀ ਫਾਲ਼ ਦੇ ਨੇੜਲੇ ਪਾਰਕ ਵਿੱਚ ਦਾਖਲਾ ਮੁਫਤ ਹੈ ।