ਸਰੀ 24 ਜੁਲਾਈ 2017: ( ਕਵਿੰਦਰ ਚਾਂਦ): ਅਸੀ ਸਭ ਜਾਣਦੇ ਹੀ ਹਾਂ ਕਿ ਪੰਜਾਬ ਭਵਨ ਸਾਹਿਤ,ਸਭਿਅਾਚਾਰ,ਸਿਹਤ ਅਤੇ ਮਨੁੱਖਤਾ ਦੀ ਪ੍ਫੁੱਲਤਾ ਲੲੀ ਯਤਨਸ਼ੀਲ ਹੈ । ੲਿਸੇ ਯਤਨ ਤਹਿਤ 22 ਜੁਲਾੲੀ ਦਿਨ ਸ਼ਨੀਵਾਰ ਵਾਲੇ ਦਿਨ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ ਤਿੰਨ ਸਾਹਿਤਕ ਪੋ੍ਗਰਾਮ ਅਾਯੋਜਿਤ ਹੋੲੇ।
ਪੋ੍ਗਰਾਮ ਦੇ ਪਹਿਲੇ ਭਾਗ ਵਿੱਚ ਲੇਖਜ ਹਰਚੰਦ ਸਿੰਘ ਬਾਗੜੀ ਦੀ ਸਵੈ ਜੀਵਨੀ "ਸਾਹਾਂ ਦਾ ਸਫਰ" ਦਾ ਰਿਲੀਜ਼ ਸਮਾਰੋਹ ਹੋੲਿਅਾ। ਪ੍ਧਾਨਗੀ ਮੰਡਲ ਵਿੱਚ ਸੀ੍ ਸੁੱਖੀ ਬਾਠ,ਲੇਖਕ ਅਤੇ ੳੁਹਨਾਂ ਦੀ ਪਤਨੀ ਪਰਮਿੰਦਰ ਕੌਰ ਸ਼ਾਮਿਲ ਹੋੲੇ। ਪੰਜਾਬ ਭਵਨ ਵੱਲੋ ਸ਼ਾੲਿਰ ਕਵਿੰਦਰ 'ਚਾਂਦ' ਨੇ ਸਟੇਜ ਸੰਚਾਲਨ ਕਰਦਿਅਾਂ ਸਭ ਨੂੰ ਜੀ ਅਾੲਿਅਾਂ ਅਾਖਿਅਾ ।ਸੀ੍ ਮੋਹਨ ਗਿੱਲ,ਸ: ਜਰਨੈਲ ਸਿੰਘ ਸੇਖਾ,ਡਾ:ਗੁਰਪਰੀਤ ਬਰਾੜ,ੲਿੰਦਰਜੀਤ ਕੌਰ ਸਿੱਧੂ,ਹਰਕੀਰਤ ਚਾਹਲ ਨੇ ਵਿਦਵਤਾ ਭਰਪੂਰ ਪਰਚੇ ਪੜ੍ਹੇ । ਸੀ੍ ਸੁੱਖੀ ਬਾਠ ਨੇ ਪੰਜਾਬ ਭਵਨ ਦੇ ਭਵਿੱਖਤ ਕਾਰਜਾਂ ਬਾਰੇ ਜ਼ਿਕਰ ਕੀਤਾ । ਗਾੲਿਕਾ ਮੀਨੂੰ ਬਾਵਾ ਅਤੇ ਅਮਰਜੀਤ ਕੌਰ ਸ਼ਾਂਤ ਨੇ ਹਰਚੰਦ ਸਿੰਘ ਬਾਗੜੀ ਦੇ ਗੀਤ ਸੁਣਾੲੇ।ਪਿ੍ਸੀਪਲ ਸੁਰਿੰਦਰ ਕੌਰ ਬਰਾੜ ਅਤੇ ਦਵਿੰਦਰ ਜੌਹਲ ਨੇ ਲੇਖਕ ਨੂੰ ਵਧਾੲੀਅਾਂ ਦਿੱਤੀਅਾਂ । ੲਿਸ ੳੁਪਰੰਤ ਪ੍ਧਾਨਗੀ ਮੰਡਲ ਅਤੇ ਬੁਲਾਰਿਅਾਂ ਨੇ ਰਲਕੇ ਕਿਤਾਬ ਰਿਲੀਜ਼ ਕੀਤੀ ਅਤੇ ਲੇਖਕ ਨੇ ਅਾਪਣੀਅਾਂ ਚੋਣਵੀਅਾਂ ਰਚਨਾਵਾਂ ਸਰੋਤਿਅਾਂ ਨਾਲ ਸਾਂਝੀਅਾਂ ਕੀਤੀਅਾਂ ।
ਪੋ੍ਗਰਾਮ ਦੇ ਦੂਜੇ ਹਿੱਸੇ ਵਿੱਚ ਪੰਜਾਬ ਤੋ ਅਾੲੀ ਲੇਖਿਕਾ ਗੁਰਮੀਤ ਕੌਰ ਸੰਧਾ ਦੀਅਾਂ ਪੁਸਤਕਾਂ' ਮਖਰ ਚਾਨਣੀ 'ਅਤੇ 'ਯਾਦਾਂ ਵਿਚਲੇ ਨਖਲਿਸਤਾਨ 'ਸਾਹਿਤ ਸਭਾ ਸਰੀ ਦੇ ਬੈਨਰ ਤਹਿਤ ਰਿਲੀਜ਼ ਕੀਤੀਅਾਂ ਗੲੀਅਾਂ । ਪ੍ਧਾਨਗੀ ਮੰਡਲ ਵਿੱਚ ਸੀ੍ ਸੁੱਖੀ ਬਾਠ, ਲੇਖਿਕਾ,ੳੁਹਨਾਂ ਦੇ ਪਤੀ, ਸੀ੍ ਕਿ੍ਸ਼ਨ ਭਨੋਟ ਅਤੇ ਸੀ੍ ੲਿੰਦਰ ਜੀਤ ਧਾਮੀ ਸ਼ਾਮਿਲ ਸਨ ।
ਪੋ: ਸ਼ਰਮਾ ਦੇ ਪਰਚੇ ਤੋ ਬਾਦ ਸ: ਜਰਨੈਲ ਸਿੰਘ ਸੇਖਾ ਅਤੇ ਸੀ੍ਕਿ੍ਸ਼ਨ ਭਨੋਟ ਨੇ ਕਿਤਾਬਾਂ ਬਾਰੇ ਮਹੱਤਵ ਪੂਰਨ ਪੱਖ ਪੇਸ਼ ਕੀਤੇ । ਰਿਲੀਜ਼ ਸਮਾਰੋਹ ਵਿੱਚ ਸਾਹਿਤ ਸਭਾ ਦੇ ਅਹੁਦੇਦਾਰ, ਸੀ੍ ਸੁੱਖੀ ਬਾਠ ,ਕਵਿੰਦਰ ਚਾਂਦ ਅਤੇ ਲੇਖਿਕਾ ਅਤੇ ਪਰਵਾਰ ਸ਼ਾਮਿਲ ਹੋੲੇ ।
ਪੰਜਾਬ ਭਵਨ ਵੱਲੋ ਦੋਨਾਂ ਲੇਖਕਾਂ ਅਤੇ ਪੰਜਾਬੀ ਯੂਨੀ: ਤੋ ਡਾ: ਗੁਰਪਰੀਤ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਅਾ।
ਦਿਨ ਦੇ ਅੰਤਿਮ ਸਮਾਗਮ ਕਨੇਡਾ ੳੁਰਦੂ ਅੈਸੋਸਿੲੇਸ਼ਨ ਵੱਲੋ ਕੀਤਾ ਗਿਅਾ। ਜੋ ਕਿ ਖਬਰ ਲਿਖੇ ਜਾਣ ਤੱਕ ਜਾਰੀ ਸੀ।
www.punjabbhawan.com