ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 21 ਜੂਨ, 2017 : ਪਾਕਿਸਤਾਨ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਯਾਤਰੀਆਂ ਦੇ ਜੱਥੇ 28 ਜੂਨ ਨੂੰ ਜਾਣਗੇ ਅਤੇ 29 ਜੂਨ ਨੂੰ ਗੁਰਦੂਆਰਾ ਡੇਹਰਾ ਸਾਹਿਬ ਲਾਹੌਰ ਦੇ ਨਜ਼ਦੀਕ ਸ਼ੇਰੇ ਪੰਜਾਬ ਦੀ ਬਰਸੀ ਮਨਾਈ ਜਾਵੇਗੀ। ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਹਰਜੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਤਕਰੀਬਨ 250 ਸਿੱਖ ਯਾਤਰੀਆਂ ਦੇ ਜੱਥੇ ਪਾਕਿਸਾਤਨ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਖ ਜੱਥੇ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਜਾਂਦੇ ਰਹਿਣਗੇ। ਸੁਸਾਇਟੀ ਆਗੂਆਂ ਕਿਹਾ ਕਿ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਨਨਕਾਣਾ ਸਾਹਿਬ ਵਿਖੇ 10 ਹਜ਼ਾਰ ਹੋਰ ਸਿੱਖ ਯਾਤਰੀਆਂ ਦੀ ਮਨਜ਼ੂਰੀ ਓਕਾਫ ਬੋਰਡ ਅਤੇ ਪੀ.ਐਸ.ਜੀ.ਪੀ.ਸੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲਈ ਕਮਰਕੱਸੇ ਕੀਤੇ ਜਾ ਰਹੇ ਹਨ। ਪਾਕਿਸਤਾਨ ਵਿਖੇ ਜੱਥੇ ਦੀ ਸੁਰੱਖਿਆ ਸਬੰਧੀ ਸੁਸਾਇਟਂ ਆਗੂਆਂ ਕਿਹਾ ਕਿ ਪਹਿਲਾਂ ਵੀ ਓਕਾਫ ਬੋਰਡ ਅਤੇ ਪੀ.ਐਸ.ਜੀ.ਪੀ.ਸੀ ਸਿੱਖ ਯਾਤਰੀਆਂ ਲਈ ਸੁਰੱਖਿਆ ਦੇ ਇੰਤਜ਼ਾਮ ਵਿੱਚ ਕਮੀ ਨਹੀ ਰਹਿਣ ਦਿੰਦੇ ਇਹ ਉਹਨਾਂ ਦੀ ਸਰਕਾਰ ਦੀ ਜਿੰਮੇਵਾਬੀ ਬਣਦੀ ਹੈ ਅਤੇ ਹਰ ਵਾਰ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਹਰਾਸਾਹਿਬ ਲਾਹੌਰ, ਕਰਤਾਰ ਪੁਰ ਸਾਹਿਬ , ਸੱਚਾ ਸੌਦਾ ਸਭ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੁੰਦਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੂਆਰਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਅਪੀਲ ਕੀਤੀੇ ਕਿ ਉਹ ਵੀ ਇਹ ਸਿੱਖਾਂ ਦੀ ਸੁਪਰੀਮ ਜੱਥੇਂਬਦੀ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਜੱਥਾ ਜ਼ਰੂਰ ਭੇਜਣਾ ਚਾਹੀਦਾ ਹੈ।