ਲੰਡਨ/ਨਵੀਂ ਦਿੱਲੀ, 30 ਮਈ, 2017 : ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਇਤਿਹਾਸ ਵਿਸ਼ੇ ਦੇ ਵਿਦਿਆਰਥੀਆਂ ਲਈ ਇਕ ਜ਼ਰੂਰੀ ਪੇਪਰ ਸ਼ੁਰੂ ਕੀਤਾ ਹੈ, ਜਿਸ ਵਿਚ ਭਾਰਤੀ, ਏਸ਼ੀਆਈ ਅਤੇ ਪੱਛਮ ਏਸ਼ੀਆਈ ਮਾਮਲੇ ਸ਼ਾਮਲ ਹੋਣਗੇ। ਇਸ ਸਿਲੇਬਸ ਵਿਚ ਭਾਰਤੀ ਆਜ਼ਾਦੀ ਅੰਦੋਲਨ ਅਤੇ 1960 ਦੇ ਦਹਾਕੇ ਦੇ ਮਨੁੱਖੀ ਅਧਿਕਾਰ ਅੰਦੋਲਨਾਂ, ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਬਾਰੇ ਪੜ੍ਹਾਇਆ ਜਾਵੇਗਾ। ਸਮਾਚਾਰ ਪੱਤਰ 'ਦਿ ਸੰਡੇ ਟਾਈਮਜ਼' ਮੁਤਾਬਕ ਬ੍ਰਿਟਿਸ਼ ਇਤਿਹਾਸ 'ਤੇ ਜ਼ਰੂਰੀ ਪੇਪਰ ਹੋਣਗੇ ਪਰ ਇਸ ਸਿੱਖਿਅਕ ਸੈਸ਼ਨ ਨਾਲ ਯੂਨੀਵਰਸਿਟੀ ਦੇ ਇਤਿਹਾਸ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਇਕ ਅਜਿਹੇ ਪੇਪਰ ਦੀ ਪ੍ਰੀਖਿਆ ਦੇਣੀ ਹੋਵੇਗੀ, ਜਿਸ ਵਿਚ ਬ੍ਰਿਟਿਸ਼ ਅਤੇ ਯੂਰਪੀ ਇਤਿਹਾਸ ਤੋਂ ਬਾਹਰ ਦੇ ਵਿਸ਼ੇ ਸ਼ਾਮਲ ਹੋਣਗੇ। ਇਸ ਮਸ਼ਹੂਰ ਯੂਨੀਵਰਸਿਟੀ ਨੇ ਇਹ ਕਦਮ ਉਸ ਸਮੇਂ ਚੁੱਕਿਆ ਹੈ, ਜਦੋਂ ਦੇਸ਼ ਭਰ ਦੇ ਸਿੱਖਿਅਕ ਸੰਸਥਾਨਾਂ ਵਿਚ 'ਮੇਰਾ ਸਿਲੇਬਸ ਸ਼ਵੇਤ ਕਿਉਂ ਹੈ' ਨਾਂ ਨਾਲ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਉਪਨਿਵੇਸ਼ ਵਾਲੀ ਸਥਿਤੀ ਨਾਲ ਸਿਲੇਬਸ ਨੂੰ ਬਾਹਰ ਕੱਢੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।