← Go Back
ਨਵੀਂ ਦਿੱਲੀ, 25 ਮਾਰਚ, 2017 : ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ 271 ਲੋਕਾਂ ਦੀ ਇਕ ਸੂਚੀ ਭਾਰਤ ਨੂੰ ਦਿੱਤੀ ਹੈ ਜਿਸ ਵਿੱਚ ਦਾਅਵਾ ਕੀਤਾ ਹੈ ਕਿ ਉਹ ਭਾਰਤ ਦੇ ਗੈਰ ਕਾਨੂੰਨੀ ਪ੍ਰਵਾਸੀ ਹਨ। ਭਾਰਤ ਸਰਕਾਰ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਉਨ੍ਹਾਂ 271 ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਜਾਣਕਾਰੀ ਮੁਹੱਈਆ ਕਰਾਏ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ ਕਿ ਭਾਰਤ ਵਾਪਸ ਲਵੇ। ਉਥੇ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੀਤੇ ਦਿਨ ਸੰਸਦ 'ਚ ਕਿਹਾ ਸੀ ਕਿ ਭਾਰਤ ਨੇ ਇਹ ਸੂਚੀ ਪ੍ਰਵਾਨ ਨਹੀਂ ਕੀਤੀ ਹੈ ਤੇ ਉਨ੍ਹਾਂ ਸਬੰਧੀ ਹੋਰ ਜਾਣਕਾਰੀ ਦੀ ਮੰਗ ਕੀਤੀ ਗਈ ਹੈ।
Total Responses : 933