← Go Back
ਲੰਡਨ, 20 ਫਰਵਰੀ, 2017 : ਬ੍ਰਿਟੇਨ 'ਚ ਇਕ ਸਿੱਖ ਨੂੰ ਆਪਣੀ ਧਾਰਮਿਕ ਮਰਿਆਦਾ ਦਾ ਪਾਲਣ ਕਰਦੇ ਹੋਏ ਅੰਤਰਰਾਸ਼ਟਰੀ ਦੂਰਸੰਚਾਰ ਕੰਪਨੀ ਵਿਚ ਕੰਮ ਕਰਨ ਦੀ ਆਗਿਆ ਮਿਲ ਗਈ ਹੈ। ਸ਼ੁਰੂਆਤ ਵਿਚ ਇਸ ਵਿਅਕਤੀ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਸਿੱਖਾਂ ਦੀ ਪ੍ਰਤੀਨਿਧੀ ਸੰਸਥਾ 'ਸਿੱਖ ਕੌਂਸਲ' ਨੇ ਇਸ ਸਿੱਖ ਮੁਲਾਜ਼ਮ ਵੱਲੋਂ ਮਾਮਲੇ ਵਿਚ ਦਖਲ ਦਿੱਤਾ ਅਤੇ ਫਿਰ ਕੰਪਨੀ ਦੇ ਪ੍ਰਬੰਧਕਾਂ ਦੇ ਸਾਹਮਣੇ ਸਿੱਖਾਂ ਦੀ ਧਾਰਮਿਕ ਆਸਥਾ ਦੇ ਵਿਸ਼ੇ ਵਿਚ ਜਾਣਕਾਰੀ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਕੰਪਨੀ ਨੇ ਸਿੱਖ ਮੁਲਾਜ਼ਮ ਨੂੰ ਕੰਮ 'ਤੇ ਕਿਰਪਾਨ ਧਾਰਨ ਦੀ ਆਗਿਆ ਦੇ ਦਿੱਤੀ। ਸਿੱਖ ਕੌਂਸਲ ਦੇ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਬਹੁਰਾਸ਼ਟਰੀ ਸੰਗਠਨਾਂ ਵਿਚ ਅੱਜ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਖੁਸ਼ ਹਨ ਕਿ ਜ਼ਿਆਦਾਤਰ ਸੰਗਠਨਾਂ ਵਿਚ ਸਿੱਖ ਆਪਣੀ ਧਾਰਮਿਕ ਆਸਥਾ ਦਾ ਪਾਲਣ ਪੂਰੀ ਆਜ਼ਾਦੀ ਨਾਲ ਕਰ ਸਕਦੇ ਹਨ ਅਤੇ ਇਸ ਸਿੱਖ ਨੂੰ ਵੀ ਅਜਿਹਾ ਕਰਨ ਦੀ ਆਗਿਆ ਮਿਲ ਗਈ ਹੈ।
Total Responses : 933