ਪਾਲਮਰਸਨ ਨਾਰਥ ਵਿਖੇ ਕੁਦਰਤੀ ਕ੍ਰਿਸ਼ਮੇ ਦਾ ਪ੍ਰਭਾਵ ਪਾਉਂਦੇ ਵਿਸ਼ੇਸ਼ ਰੂਪ ਵਿਚ ਜੁੜੇ ਬੱਦਲ।
ਆਕਲੈਂਡ 19 ਫਰਵਰੀ 2017: ਕੁਦਰਤ ਦਾ ਸਿਸਟਮ ਸਮਝਦਿਆਂ ਨੂੰ ਲੱਖਾਂ ਸਾਲ ਲੰਘ ਗਏ ਹਨ, ਪਰ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤ ਵਾਰ ਅਜਿਹੇ ਕੁਦਰਤੀ ਕ੍ਰਿਸ਼ਮੇ ਵੇਖਣ ਨੂੰ ਮਿਲਦੇ ਹਨ। ਅੱਜ ਸਵੇਰੇ ਇਥੋਂ ਲਗਪਗ ਸਵਾ ਪੰਜ ਸੌ ਕਿਲੋਮੀਟਰ ਦੂਰ ਪਾਲਮਰਸਟਨ ਨਾਰਥ ਸ਼ਹਿਰ ਵਿਖੇ ਲੋਕਾਂ ਨੂੰ ਆਕਾਸ਼ ਦੇ ਿਵਚ ਬੱਦਲਾਂ ਤੋਂ ਬਣੀਆਂ 'ਬ੍ਰੇਕਿੰਗ ਵੇਵਜ਼' ਜਾਂ ਕਹਿ ਲਈਏ ਕਿਸੇ ਦ੍ਰਵ ਤੋਂ ਬਣੇ ਸ਼ਕਤੀਸ਼ਾਲੀ ਵੇਗ ਵਾਲੇ ਬੱਦਲ ਵਿਖਾਈ ਦਿੱਤੇ। ਇਹ ਬੱਦਲ ਇਕ ਖਾਸ ਰੂਪ ਦੇ ਵਿਚ ਬਣੇ ਨਜ਼ਰ ਆ ਰਹੇ ਸਨ ਜੋ ਕਿ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। ਇਸ ਤਰ੍ਹਾਂ ਦੇ ਬੱਦਲਾਂ ਨੂੰ 'ਦਾ ਕੈਲਵਿਨ-ਹੈਲਮਹੋਲਜ਼ ਇਨਸਟੇਬਿਲਟੀ ਵੇਵਜ਼' ਵੀ ਕਿਹਾ ਜਾਂਦਾ ਹੈ। ਇਹ ਉਦੋਂ ਬਣਦੇ ਹਨ ਜਦੋਂ ਇਕ ਜਾਂ ਦੋ ਤਰ੍ਹਾਂ ਦਾ ਹਵਾਈ ਵੇਗ ਸਮੁੰਦਰ ਦੀਆਂ ਲਹਿਰਾਂ ਨਾਲ ਟਕਰਾ ਕੇ ਇਕ ਵੱਖਰੀ ਤਰ੍ਹਾਂ ਦੇ ਦ੍ਰਵ ਦਾ ਰੂਪ ਧਾਰ ਲੈਂਦਾ ਹੈ। ਅਜਿਹਾ ਦ੍ਰਵ ਇਕ ਥਾਂ ਇਕੱਤਰ ਹੋ ਜਾਂਦਾ ਹੈ ਅਤੇ ਹਵਾ ਦੇ ਵੇਗ ਨਾਲ ਖਿਲਰਦਾ ਨਹੀਂ। ਵਿਸ਼ੇਸ਼ ਰੂਪ ਵਿਚ ਬਣੇ ਇਹ ਕ੍ਰਿਸ਼ਮਾਈ ਬੱਦਲ ਬਹੁਤ ਜਿਆਦਾ ਦੂਰ ਨਜ਼ਰ ਨਹੀਂ ਸਨ ਆ ਰਹੇ। ਇਕ ਫੋਟੋਗ੍ਰਾਫਰ (ਕਾਰਲ ਗੈਡਸਬਾਇ) ਨੇ ਇਨ੍ਹਾਂ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ ਅਤੇ ਮੌਸਮ ਵਿਭਾਗ ਦੀ ਵੈਬਸਾਈਟ ਉਤੇ ਪਾਇਆ ਗਿਆ।