ਨਵੀਂ ਦਿੱਲੀ, 17 ਜਨਵਰੀ, 2017 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਈਸਿਨਾ ਡਾਇਲਾਗ ਦੇ ਉਦਘਾਟਨ ਦੇ ਮੌਕੇ 'ਤੇ ਕਿਹਾ ਕਿ ਇਸ ਮੌਕੇ 'ਤੇ ਤੁਹਾਡੇ ਲੋਕਾਂ ਨਾਲ ਗੱਲ ਕਰਨਾ ਵੱਡੀ ਗੱਲ ਹੈ। ਪੀ. ਐੱਮ. ਨੇ ਕਿਹਾ ਕਿ ਮਈ 2014 'ਚ ਮੇਰੇ ਸਾਥੀ ਭਾਰਤੀਆਂ ਨੇ ਪਰਿਵਰਤਨ ਦੇ ਜਨਾਦੇਸ਼ ਦਾ ਨਾਲ ਸਾਡੀ ਸਰਕਾਰ ਨੂੰ ਮੌਕਾ ਦਿੱਤਾ। ਵੱਖ-ਵੱਖ ਥਾਵਾਂ ਤੋਂ ਦੁਨੀਆ ਭਰ 'ਚ ਵੱਡੇ ਬਦਲਾਅ ਹੋ ਰਹੇ ਹਨ। ਮੋਦੀ ਨੇ ਇਸ ਮੌਕੇ 'ਤੇ ਕਿਹਾ ਕਿ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਕੇਵਲ ਭਾਰਤ ਲਈ ਨਹੀਂ ਹੈ ਬਲਕਿ ਪੂਰੇ ਵਿਸ਼ਵ ਲਈ ਹੈ।
ਅਸੀਂ ਭਾਰਤ ਨੂੰ ਅੱਗੇ ਵਧਾਉਣ ਲਈ ਅੰਤਰ-ਰਾਸ਼ਟਰੀ ਪੱਧਰ 'ਤੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਪੀ. ਐੱਮ. ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਕਿ ਉਸ ਨੂੰ ਅੱਤਵਾਦ ਤੋਂ ਦੂਰ ਰਹਿਣਾ ਚਾਹੀਦਾ ਹੈ। ਮੈਂ ਆਪ ਲਾਹੌਰ ਗਿਆ ਪਰ ਭਾਰਤ ਇੱਕਲਾ ਸ਼ਾਂਤੀ ਦੇ ਰਾਹ 'ਤੇ ਨਹੀਂ ਚੱਲ ਸਕਦਾ। ਪੀ. ਐੱਮ. ਨੇ ਕਿਹਾ ਕਿ ਅਸੀਂ ਗੁਆਂਢੀਆਂ ਨਾਲ ਚੰਗੇ ਸਬੰਧ ਚਾਹੁੰਦੇ ਹਾਂ। ਪਿਛਲੇ ਢਾਈ ਸਾਲਾ 'ਚ ਅਸੀਂ ਸ਼ਾਂਤੀ ਲਈ ਕੰਮ ਕੀਤਾ ਹੈ। ਅਫਗਾਨਿਸਤਾਨ ਨੂੰ ਇਸ ਦੀ ਮਿਸਾਲ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।
ਚੀਨ ਦੇ ਨਾਲ ਸਬੰਧਾਂ 'ਤੇ ਪੀ. ਐੱਮ. ਨੇ ਕਿਹਾ ਕਿ 2 ਸ਼ਕਤੀਸ਼ਾਲੀ ਗੁਆਂਢੀ ਦੇਸ਼ਾਂ ਵਿੱਚ ਕੁਝ ਮਤਭੇਦ ਹੋਣਾ ਕੁਦਰਤੀ ਨਹੀਂ ਹੈ। ਪੀ. ਐੱਮ. ਨੇ ਕਿਹਾ ਕਿ ਅਸੀਂ ਨਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਵਿਕਾਸ ਲਈ ਸਹਿਯੋਗ 'ਤੇ ਗੱਲ ਕੀਤੀ ਹੈ। ਰੂਸ 'ਤੇ ਮੋਦੀ ਨੇ ਕਿਹਾ ਕਿ ਉਹ ਭਾਰਤ ਦਾ ਇਕ ਸਥਾਈ ਦੋਸਤ ਹੈ। ਅੱਤਵਾਦ 'ਤੇ ਪੀ. ਐੱਮ. ਨੇ ਕਿਹਾ ਕਿ ਜਿਹੜਾ ਵੀ ਸਾਡੇ ਗੁਆਂਢੀ ਹਿੰਸਾ ਅਤੇ ਅੱਤਵਾਦ ਨੂੰ ਵਧਾ ਰਿਹਾ ਹੈ, ਉਹ ਵੱਖ ਅਤੇ ਨਜ਼ਰਅੰਦਾਜ਼ ਕੀਤੇ ਗਏ ਹਨ।
ਭਾਰਤ ਦੇ ਭੂ-ਰਾਜਨੀਤਕ ਸੰਮੇਲਨ ਰਾਈਸਿਨਾ ਡਾਇਲਾਗ 'ਚ 65 ਦੇਸ਼ਾਂ ਦੇ 250 ਤੋਂ ਜ਼ਿਆਦਾ ਨੁਮਾਇੰਦੇ ਹਿੱਸਾ ਲੈ ਰਹੇ ਹਨ। ਸੰਮੇਲਨ 'ਚ ਨਵੀਆਂ ਚੁਣੌਤੀਆਂ ਅਤੇ ਸਾਈਬਰ ਸੁਰੱਖਿਆ ਸਮੇਤ ਕਈ ਰਣਨੀਤੀ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਪਿਛਲੇ ਸਾਲ ਮਾਰਚ 'ਚ ਰਾਈਸਿਨਾ ਡਾਇਲਾਗ ਦੇ ਸਫਲ ਆਯੋਜਨ ਤੋਂ ਬਾਅਦ ਵਿਦੇਸ਼ ਮੰਤਰਾਲੇ 'ਆਬਜ਼ਰਵਰ ਰਿਸਰਚ ਫਾਊਡੇਸ਼ਨ' (ਓ. ਆਰ. ਐੱਫ.) ਦੇ ਨਾਲ ਮਿਲ ਕੇ ਇਸ ਸੰਮੇਲਨ ਦੇ ਦੂਜੇ ਐਡੀਸ਼ਨ ਦਾ ਆਯੋਜਨ ਕਰ ਰਿਹਾ ਹੈ। ਇਸ ਸੰਮੇਲਨ ਦੀ ਥੀਮ 'ਦਿ ਨਿਊ ਨਾਰਮਲ (ਮਨਟੀਲੇਟਰਲਿਜ਼ਮ ਵਿਦ-ਮਲਟੀ ਪੋਲੈਰਿਟੀ' ਹੈ।