← Go Back
ਕੈਨੇਡਾ ਪੁਲਿਸ ਨੇ ਰਿਪੁਦਮਨ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਜਾਨ ਲਈ ਖ਼ਤਰੇ ਬਾਰੇ ਕੀਤਾ ਚੌਕਸ ਓਟਵਾ, 23 ਮਈ, 2024: ਰੋਇਲ ਕੈਨੇਡੀਅਨ ਮਾਉਂਟ ਪੁਲਿਸ (ਆਰ ਸੀ ਐਮ ਪੀ) ਨੇ ਏਅਰ ਇੰਡੀਆ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਚੌਕਸ ਕੀਤਾ ਹੈ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਹਰਦੀਪ ਮਲਿਕ ਸਰੀ ਆਧਾਰਿਤ ਵਪਾਰੀ ਹੈ ਜਿਸਨੂੰ ਸਰਕਾਰੀ ਪੱਤਰ ਮਿਲਿਆ ਹੈ ਜਿਸ ਵਿਚ ਜਾਨ ਲਈ ਖ਼ਤਰੇ ਬਾਰੇ ਚੌਕਸ ਕੀਤਾ ਗਿਆ ਹੈ। ਯਾਦ ਰਹੇ ਕਿ ਰਿਪੁਦਮਨ ਸਿੰਘ ਮਲਿਕ ਦਾ 2022 ਵਿਚ ਕਤਲ ਹੋ ਗਿਆ ਸੀ। ਸੀ ਬੀ ਸੀ ਦੀ ਖਬਰ ਮੁਤਾਬਕ ਠੋਸ ਸਬੂਤਾਂ ਦੀ ਅਣਹੋਂਦ ਵਿਚ ਵੀ ਆਰ ਸੀ ਐਮ ਪੀ ਇਹ ਪਤਾ ਕਰ ਰਹੀ ਹੈ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਵਿਚ ਭਾਰਤ ਸਰਕਾਰ ਦਾ ਹੱਥ ਤਾਂ ਨਹੀਂ ਸੀ ? ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1129