ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈੰਡ 'ਚ ਬਣੀ ਡਿਪਟੀ ਮੇਅਰ
-ਪਿਛਲੇ 30 ਸਾਲ ਤੋੰ ਕੌੰਸਲ ਦੀ ਜਿੱਤਦੀ ਆ ਰਹੀ ਆ ਚੋਣ
ਦੀਪਕ ਜੈਨ
ਜਗਰਾਉ, 23 ਮਈ 2024 : ਪਿੰਡ ਅਖਾੜਾ ਦੀ ਧੀ ਮੈੰਡੀ ਬਰਾੜ ਇੰਗਲੈੰਡ 'ਚ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਲਗਾਤਾਰ 30 ਸਾਲ ਤੋਂ ਬਰੋਕਾਊਂਸਲ ਚੋਣਾਂ ਜਿੱਤਦੀ ਆ ਰਹੀ ਆ ਤੇ ਇਸ ਵਾਰ ਉਨਾਂ ਨੂੰ ਸ਼ਹਿਰ ਰੋਇਲ ਬਰੋਟ ਆਫ ਵਿੰਡਸਰ 'ਚ ਡਿਪਟੀ ਮੇਅਰ ਦੇ ਆਹੁਦੇ ਦਿੱਤਾ ਗਿਆ ਹੈ।
ਜਿਕਰਯੋਗ ਹੈ ਸਾਇਮਨ ਬੌੰਡ ਨੂੰ ਮੇਅਰ ਦਾ ਆਹੁਦਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਅਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਹਾਲ ਹੀ ਵਿੱਚ ਬਣੇ ਡਿਪਟੀ ਮੇਅਰ ਮੈੰਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਪਿੰਡ ਰਾਜੇਆਣਾ (ਮੋਗਾ) 'ਚ ਹਰਵਿਪਨਜੀਤ ਸਿੰਘ ਨਾਲ ਵਿਆਹ ਹੋਇਆ ਸੀ ਤੇ ਫਿਰ ਉਹ ਇੰਗਲੈਂਡ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਰੀਬ 30 ਸਾਲ ਤੋੰ ਇੰਗਲੈਂਡ ਦੇ ਸ਼ਹਿਰ ਮੇਡਨਹੈਡ ਵਿਖੇ ਚੋਣ ਲੜਦੇ ਆ ਰਹੇ ਤੇ ਲਗਾਤਾਰ ਜਿੱਤ ਵੀ ਰਹੇ ਹਨ। ਉਕਤ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋੰ ਮੈਂਡੀ ਬਰਾੜ ਦੀਆਂ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਲਗਾਤਾਰ ਜਿੱਤ ਨੂੰ ਦੇਖਦੇ ਹੋਏ ਇਹ ਡਿਪਟੀ ਮੇਅਰ ਦਾ ਆਹੁਦਾ ਦਿੱਤਾ ਗਿਆ ਹੈ। ਇਸ ਮੌਕੇ ਮੈੰਡੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਮਿਲੇ ਇਸ ਆਹੁਦੇ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ। -ਇੰਗਲੈੰਡ 'ਚ ਬਣੇ ਮੇਅਰ ਸਾਇਮਨ ਬੌੰਡ ਅਤੇ ਨਾਲ ਡਿਪਟੀ ਮੇਅਰ ਮੈਂਡੀ ਬਰਾੜ।