ਸਮਰਾਲਾ, 9 ਜੁਲਾਈ 2020 - ਸਮਰਾਲਾ ਦੇ ਨਜਦੀਕ ਪਿੰਡ ਢੀਂਡਸਾ ਦੇ ਫੌਜੀ ਜਵਾਨ ਪਲਵਿੰਦਰ ਸਿੰਘ ਦੀ ਲਾਸ਼ ਮਿਲ ਗਈ ਹੈ। ਪਲਵਿੰਦਰ 22 ਜੂਨ ਨੂੰ ਆਪਣੇ ਅਫ਼ਸਰ ਸਮੇਤ ਜੀਪ ਸਣੇ ਦਰਾਸ ਸੈਕਟਰ ਵਿੱਚ ਇੱਕ ਨਦੀ ਵਿੱਚ ਡਿੱਗ ਗਿਆ ਸੀ ਦੀ ਲਾਸ਼ 17 ਦਿਨਾਂ ਮਗਰੋਂ ਦਰਿਆ 'ਚੋਂ ਮਿਲ ਗਈ ਹੈ। ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਸ਼ੁੱਕਰਵਾਰ ਨੂੰ ਉਸ ਦੇ ਨਾਨਕੇ ਪਿੰਡ ਰਾਮਪੁਰ ਨੇੜੇ ਦੋਰਾਹਾ ਵਿਖੇ ਕੀਤਾ ਜਾਵੇਗਾ।
22 ਜੂਨ ਨੂੰ ਪਲਵਿੰਦਰ ਸਿੰਘ ਆਪਣੇ ਇਕ ਹੋਰ ਅਫ਼ਸਰ ਲੈਫਟੀਨੈਂਟ ਸ਼ੁਭਾਨ ਅਲੀ ਨਾਲ ਜੀਪ ਰਾਹੀਂ ਮੀਨਾ ਮਾਰਗ ਤੋਂ ਦਰਾਸ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਨਾਂ ਦੀ ਜੀਪ ਦਰਾਸ ਦਰਿਆ 'ਚ ਡਿੱਗ ਗਈ। ਉਸ ਦਿਨ ਤੋਂ ਹੀ ਫੌਜ ਉਨ੍ਹਾਂ ਦੀ ਭਾਲ ਕਰ ਰਹੀ ਸੀ। ਤਿੰਨ ਦਿਨਾਂ ਬਾਅਦ ਜੀਪ ਨਦੀ ਵਿੱਚੋਂ ਬਾਹਰ ਕੱਢ ਲਈ ਗਈ ਸੀ ਪਰ ਇਨ੍ਹਾਂ ਦੋਵਾਂ ਦਾ ਕੁੱਝ ਵੀ ਪਤਾ ਨਹੀਂ ਲੱਗਿਆ ਸੀ।
ਪਲਵਿੰਦਰ 2010 'ਚ ਦੇਸ਼ ਦੀ ਸੇਵਾ ਲਈ ਫੌਜ 'ਚ ਭਰਤੀ ਹੋ ਗਿਆ ਸੀ ਜਿਸ ਦੀ ਡਿਊਟੀ ਕਾਰਗਿਲ ਸੈਕਟਰ 'ਚ ਲੱਗੀ ਹੋਈ ਸੀ।