ਅਸ਼ੋਕ ਵਰਮਾ
ਬਠਿੰਡਾ, 24 ਮਈ 2020 - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜਿਲ੍ਹਾ ਮੀਟਿੰਗ ਪਿੰਡ ਜੀਦਾ ਵਿਖੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਇਸ ਮੀਟਿੰਗ ਵਿਚ ਪੰਜਾਬ ਦੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਬੋਲਦਿਆਂ ਸਰਕਾਰ ਵੱਲੋਂ ਮੰਡੀ ਬੋਰਡ ਤੋੜਣ ਦੇ ਫੈਸਲੇ ਦੀ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰਜਾ ਮੁਆਫ ਕਰਨ ਦੀ ਗੱਲ ਕੀਤੀ ਹੈ ਤਾਂ ਉਹ ਕਾਰਪੋਰੇਟ ਘਰਾਣਿਆਂ ਦਾ ਮੁਆਫ ਕੀਤਾ ਹੈ ਅਤੇ ਕਿਸਾਨ ਦਾ ਕਰਜ਼ਾ ਅੱਜ ਜਿਉਂ ਦਾ ਤਿਉਂ ਰਹਿ ਗਿਆ ਹੈ। ਅੱਜ ਦੀ ਇਸ ਮੀਟਿੰਗ ਵਿੱਚ ਜ਼ਿਲਹਾ ਜਨਰਲ ਸਕੱਤਰ ਸੁਖਦਰਸ਼ਨ ਸਿੰਘ ਖੇਮੋਆਣਾ ਨੇ ਕਿਹਾ ਕਿ ਜੋ ਜੀਦਾ ਖੇਮੂਆਣਾ ਜੰਡਾਂਵਾਲਾ ਦੀ ਸ਼ਾਮਲਾਟ ਜਮੀਨ ਕਿਸਾਨਾਂ ਦੇ ਨਾਮ ਸਰਕਾਰ ਨਹੀਂ ਕਰ ਰਹੀ ਜੋ ਜਥੇਬੰਦੀ ਨੇ ਧਰਨਾ ਲਾ ਕੇ ਮਨਾਈ ਸੀ। ਉਨ੍ਹਾਂ ਨੇ ਸਰਕਾਰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਤਾਂ ਲਾਕਡਾਊਨ ਖੁੱਲਣ ਤੋਂ ਬਾਅਦ ਜਥੇਬੰਦੀ ਸੰਘਰਸ਼ ਕਰੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਜੋ ਪਿੰਡ ਗੋਨਿਆਣਾ ਖੁਰਦ ਗੋਨਿਆਣਾ ਕਲਾਂ ਅਤੇ ਹਰਰਾਏਪੁਰ ਪਿੰਡ ਦੇ ਸਰਵਿਸ ਰੋਡ ਦਾ ਕੰਮ ਅਧੂਰਾ ਪਿਆ ਹੈ ਜੇਕਰ ਇਹ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਬਾਰੇ ਵੀ ਧਰਨਾ ਦਿੱਤਾ ਜਾਵੇਗਾ ਅੱਜ ਦੀ ਇਸ ਮੀਟਿੰਗ ਵਿੱਚ ਰੇਸ਼ਮ ਸਿੰਘ ਜੀਦਾ, ਵੀਰਜਵਿੰਦਰ ਸਿੰਘ ਗਹਿਰੀ, ਸੁਖਮੰਦਰ ਸਿੰਘ ਲੱਖੀ ਜੰਗਲ, ਗੁਰਪ੍ਰੀਤ ਸਿੰਘ ਖੇਮੋਆਣਾ , ਬਲਕਰਨ ਸਿੰਘ ਖੇਮੋਆਣਾ, ਸੋਹਣਾ ਸਿੰਘ ਕੋਟਫੱਤਾ, ਕੌਰ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ, ਭੋਲਾ ਸਿੰਘ ਗੋਨਿਆਣਾ, ਗਗਨਦੀਪ ਸਿੰਘ, ਜਸਵੀਰ ਸਿੰਘ , ਕਾਲਾ ਸਿੰਘ ਗਹਿਰੀ ਬਾਰਾ ਸਿੰਘ ਅਤੇ ਉੱਗਰ ਸਿੰਘ ਮਾਨਸਾ ਆਦਿ ਹਾਜਰ ਸਨ।