ਇੰਦਰਜੀਤ ਸਿੰਘ
ਫਾਜ਼ਿਲਕਾ, 28 ਮਾਰਚ 2020 - ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਪੰਜਾਬ ਦੇ ਸਿਵਲ ਹਸਪਤਾਲਾ ਵਿੱਚ ਜ਼ਿਆਦਾ ਸਹੂਲਤਾਂ ਨਹੀਂ ਹਨ ਅਤੇ ਡਾਕਟਰਾਂ ਦੀ ਵੀ ਭਾਰੀ ਕਮੀ ਹੈ। ਜਿਸਦੇ ਕਾਰਨ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੈਂਦੇ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਨੇ ਆਪਣੇ ਨਿੱਜੀ ਫੰਡ ਅਤੇ ਆਪਣੇ ਪਰਿਵਾਰ ਵਲੋਂ ਚਾਰ ਵੇਂਟੀਲੇਟਰ ਅਤੇ ਡਾਕਟਰਾਂ ਵਲੋਂ ਇਸਤੇਮਾਲ ਹੋਣ ਵਾਲੀਆ ਪ੍ਰੋਟੈਕਸ਼ਨ ਕਿੱਟਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਂਟ ਕੀਤੀਆl
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਦੱਸਿਆ ਕਿ ਕੋਰੋਨਾ ਵਰਗੀ ਘਾਤਕ ਬਿਮਾਰੀ ਨਾਲ ਜਿੱਥੇ ਪੂਰਾ ਪੰਜਾਬ ਲੜਾਈ ਲੜ ਰਿਹਾ ਹੈ ਉਹ ਇੱਕ ਚੰਗਾ ਕਦਮ ਹੈ ਅਤੇ ਮੈਂ ਘਾਤਕ ਬਿਮਾਰੀ ਨੂੰ ਦੇਖਦੇਆ ਆਪਣੇ ਪਰਿਵਾਰ ਤੇ ਆਪਣੇ ਨਿੱਜੀ ਫੰਡ ਵਿੱਚੋ ਚਾਰ ਵੇਂਟੀਲੇਟਰ ਮਸ਼ੀਨਾਂ ਮੰਗਵਾਈਆਂ ਹਨ ਜਿਨ੍ਹਾਂ ਵਿੱਚ ਦੋ ਮਸ਼ੀਨਾਂ ਜਲਾਲਾਬਾਦ ਸਿਵਲ ਹਸਪਤਾਲ ਵਿੱਚ ਲਗਾਈਆ ਜਾਣਗੀਆ ਅਤੇ ਦੋ ਕਿੱਟਾ ਫਾਜ਼ਿਲਕਾ ਜ਼ਿਲ੍ਹਾ ਹਸਪਤਾਲ ਵਿੱਚ ਲਗਾਈਆ ਜਾਣਗੀਆ।
ਉੱਥੇ ਹੀ ਉਨ੍ਹਾਂ ਨੇ ਡਾਕਟਰਾਂ ਦੀ ਜ਼ਰੂਰਤ ਲਈ ਵੀ ਪ੍ਰੋਟੇਕਸ਼ਨ ਕਿੱਟਾ ਭੇਂਟ ਕੀਤੀਆ ਹਨ ਅਤੇ ਹੁਣ ਵਿਧਾਇਕ ਰਮਿੰਦਰ ਆਂਵਲਾ ਆਪਣੀ ਕਾਰ ਵੀ ਖੁਦ ਆਪ ਹੀ ਚਲਾਕੇ ਆਉਂਦੇ ਜਾਂਦੇ ਹਣ ਉਨ੍ਹਾਂ ਦੇ ਨਾਲ ਕਾਰ ਵਿੱਚ ਨਾ ਤਾਂ ਡਰਾਇਵਰ ਰਹਿੰਦਾ ਹੈ ਅਤੇ ਨਾ ਹੀ ਕੋਈ ਹੋਰ ਆਦਮੀ। ਉਨ੍ਹਾਂ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਉਹ ਇਕੱਲੇ ਹੀ ਡਰਾਇਵ ਕਰਦੇ ਹਨ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਨੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈl
ਉੱਥੇ ਹੀ ਇਸ ਬਾਰੇ ਫਾਜ਼ਿਲਕਾ ਦੇ ਡੀ ਸੀ ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਹਸਪਤਾਲਾ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ ਅਤੇ ਓਹਨਾਂ ਨੀ ਪੇਂਡੂ ਏਰੀਆ ਵਿੱਚ ਤੈਨਾਤ ਡਾਕਟਰਾਂ ਕੋਲ਼ੋ ਐਮਰਜੈਂਸੀ ਦੇ ਤਹਿਤ ਸੇਵਾਵਾਂ ਲੈ ਰੱਖੀਆ ਹਨ ਅਤੇ ਉੱਥੇ ਹੀ ਉਨ੍ਹਾਂ ਨੇ ਵਿਧਾਇਕ ਰਮਿੰਦਰ ਆਂਵਲਾ ਵਲੋਂ ਵੇਂਟੀਲੇਟਰ ਅਤੇ ਪ੍ਰੋਟੈਕਸ਼ਨ ਕਿੱਟਾ ਉਪਲੱਬਧ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਅਧਿਕਾਰੀਆਂ ਦੀ ਡਿਊਟੀਆ ਲਗਾਈਆਂ ਹਨ। ਜਿਸਦੇ ਤਹਿਤ ਹਰ ਪਿੰਡ ਅਤੇ ਸ਼ਹਿਰ ਵਿੱਚ ਖਾਣ-ਪੀਣ ਅਤੇ ਦਵਾਇਆ ਦੀ ਪੂਰਤੀ ਕਰਨ ਲਈ ਕਿਹਾ ਗਿਆ ਹੈl