← ਪਿਛੇ ਪਰਤੋ
ਦਮਨ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਗੋਲੀ ਚੱਲੀ, ਦੋ ਕਾਬੂ ਮੁਹਾਲੀ, 24 ਫਰਵਰੀ, 2020 : ਦਮਨ ਦੀ ਪੁਲਿਸ ਵੱਲੋਂ ਕਤਲ ਕੇਸ ਵਿਚ ਲੋੜੀਂਦੇ ਦੋ ਅਪਰਾਧੀਆਂ ਨੂੰ ਫੜਨ ਲਈ ਇਥੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਚੱਲੀ ਗੋਲੀ ਨਾਲ ਇਕ ਅਪਰਾਧੀ ਫੱਟੜ ਹੋ ਗਿਆ ਜਦਕਿ ਦੋ ਹੋਰਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਨਿਊਜ਼ 18 ਦੀ ਰਿਪੋਰਟ ਐਸ ਐਸ ਪੀ ਮੁਹਾਲੀ ਨੇ ਦੱਸਿਆ ਕਿ ਦਮਨ ਦੀ ਪੁਲਿਸ ਅਪਰਾਧੀਆਂ ਪਿੱਛੇ ਲੱਗੀ ਸੀ ਜਿਸਨੇ ਫੇਜ਼ 11 ਦੇ ਪੁਆਇੰਟ 'ਤੇ ਉਹਨਾਂ ਨੂੰ ਫੜ ਲਿਆ। ਇਸ ਦੌਰਾਨ ਦੋਸ਼ੀ ਇਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗੋਲੀ ਮਾਰੀ ਗਈ ਜੋ ਉਸਦੇ ਪੈਰ ਵਿਚ ਵੱਜੀ। ਇਸ ਫੱਟੜ ਅਪਰਾਧੀ ਨੂੰ ਸੈਕਟਰ 32 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਰਿਪੋਰਟ ਮੁਤਾਬਕ ਦਮਨ ਪੁਲਿਸ ਨੇ ਦੱਸਿਆ ਕਿ ਮਾਮਲਾ 2018 ਦਾ ਹੈ ਜਿਸ ਵਿਚ ਕਤਲ ਕੇਸ ਵਿਚ ਸਲੀਮ ਅਤੇ ਸੁਰੇਸ਼ ਨਾਂ ਦੇ ਦੋ ਅਪਰਾਧੀਆਂ ਦੀ ਤਲਾਸ਼ ਸੀ ਜੋ ਦੋਵੇਂ ਡਬਲ ਮਰਡਰ ਕੇਸ ਵਿਚ ਲੋੜੀਂਦੇ ਸਨ। ਦਮਨ ਪੁਲਿਸ ਨੂੰ ਪਤਾ ਲੱਗਾ ਕਿ ਇਹ ਲੋਕ ਆਪਣੇ ਦੋਸਤ ਕੋਲ ਚੰਡੀਗੜ• ਦੇ ਸੈਕਟਰ 48 ਵਿਚ ਛੁਪੇ ਹਨ। ਪੁਲਿਸ ਨੇ ਇਥੇ ਛਾਪੇਮਾਰੀ ਕੀਤੀ ਜਿਸ ਦੌਰਾਨ 11 ਦੇ ਲਾਈਟ ਪੁਆਇੰਟ 'ਤੇ ਉਹ ਆਡੀ ਕਾਰ ਵਿਚ ਦਿਸੇ ਜਿਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
Total Responses : 942