ਨਵੀਂ ਦਿੱਲੀ, 17 ਜਨਵਰੀ 2020 - ਇਸਰੋ ਨੇ ਸਭ ਤੋਂ ਸ਼ਕਤੀਸ਼ਾਲੀ ਸੰਚਾਰ ਉਪਗ੍ਰਹਿ ਜੀਸੈਟ -30 ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ । ਇਸਰੋ ਵੱਲੋਂ ਜੀ.ਸੈਟ-30 ਨੂੰ ਯੂਰਪੀਅਨ ਹੈਵੀ ਰਾਕੇਟ ਏਰੀਅਨ-5 ਨਾਲ ਸਫਲਤਾਪੂਰਵਕ ਲਾਂਚ ਕੀਤਾ ਗਿਆ। ਸੰਚਾਰ ਉਪਗ੍ਰਹਿ ਜੀਸੈਟ -30 ਨੂੰ 2.35 ਸਵੇਰੇ ਲਾਂਚ ਕੀਤਾ ਗਿਆ।
ਇਸਰੋ ਨੇ ਇਸ ਸੈਟੇਲਾਈਟ ਨੂੰ 1-3ਕੇ.ਬੀ.ਐੱਸ ਮਾਡਲ 'ਚ ਤਿਆਰ ਕੀਤਾ ਹੈ ਜੋ ਕਿ ਜਿੳਸਟੇਸ਼ਨਰੀ ਆਰਬਿਟ ਕੇ.ਸੀ ਅਤੇ ਕਿਊ-ਬੈਂਡ ਤੋਂ ਸੰਚਾਰ ਸੇਵਾਵਾਂ 'ਚ ਮਦਦ ਕਰੇਗਾ। ਇਸਰੋ ਅਨੁਸਾਰ ਇਸ ਸੈਟੇਲਾਈਟ ਦੀ ਮਦਦ ਨਾਲ ਟੈਲੀਪੋਰਟ ਸੇਵਾ, ਡਿਜੀਟਲ ਸੈਟੇਲਾਈਟ ਨਿਊਜ਼ ਗੈਦਰਿੰਗ, ਡੀ.ਟੀ.ਐਚ ਟੈਲੀਵਿਜ਼ਨ ਸੇਵਾ, ਮੋਬਾਈਲ ਸੇਵਾ ਕਨੈਕਟੀਵਿਟੀ ਵਰਗੀਆਂ ਕਈ ਸਹੂਲਤਾਂ ਨੂੰ ਬਿਹਤਰ ਬਣਾਉਣ 'ਚ ਮਦਦ ਮਿਲੇਗੀ। ਕਿਊ-ਬੈਂਡ ਸਿਗਨਲ ਨਾਲ ਧਰਤੀ 'ਤੇ ਚੱਲ ਰਹੀ ਗਤੀਵਿਧੀਆਂ ਨੂੰ ਫੜਿਆ ਜਾ ਸਕੇਗਾ।