ਪਟਿਆਲਾ 16 ਜਨਵਰੀ 2020: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਇੱਕ ਉੱਚ ਪੱਧਰੀ ਵਫ਼ਦ ਮਤੀ ੧੯ ਜਨਵਰੀ ੨੦੨੦ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮਾਨ ਯੋਗ ਪ੍ਰਧਾਨ ਜੱਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਸਾਬਕਾ ਐਮ.ਪੀ ਦੀ ਅਗਵਾਈ ਵਿੱਚ ਜਵਾਹਰ ਲਾਲ ਨਹਰੂ, ਯੂਨੀਵਰਸਟੀ, ਦੱਿਲੀ ਦੇ ਸੰਘਰਸ਼ ਕਰ ਰਹੇ ਵਦਿਆਿਰਥੀਆਂ ਅਤੇ ਅਧਆਿਪਕਾਂ ਨਾਲ ਦਨਿ ਦੇ ਠੀਕ ੧੧ ਵਜੇ, ਉਨ੍ਹਾਂ ਦੇ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਇੱਕ ਵਸ਼ੇਸ਼ ਮੁਲਾਕਾਤ ਕਰੇਗਾ। ਇਸ ਉਪਰੰਤ ਇਹ ਉੱਚ ਪੱਧਰੀ ਵਫ਼ਦ 'ਸ਼ਹੀਨ ਬਾਗ' ਦਿੱਲੀ ਵਖੇ ਔਰਤਾਂ ਵੱਲੋਂ, ਪਛਿਲੇ ਇੱਕ ਮਹੀਨੇ ਤੋਂ ਨਵੇਂ ਨਾਗਰਕਿਤਾ ਕਾਨੂੰਨ ਅਤੇ ਐਨ.ਆਰ . ਸੀ ਅਤੇ ਐਨ.ਪੀ.ਆਰ ਵਰੁੱਧ ਵਿੱਢੇ ਦੇਸ਼ ਵਿਆਪੀ ਸੰਘਰਸ਼ ਦਾ ਸਮਰਥਨ ਕਰੇਗਾ ਅਤੇ ਇਸ ਸਬੰਧ ਵਿੱਚ ਦਿੱਤੇ ਜਾ ਰਹੇ ਧਰਨੇ ਵੱਿਚ, ਪੰਜਾਬ ਅਤੇ ਸੱਿਖ ਕੌਮ ਵੱਲੋਂ ਸੰਕੇਤਕ ਸ਼ਾਮੂਲੀਅਤ ਕਰੇਗਾ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਇਸ ਉੱਚ ਪੱਧਰੀ ਵਫ਼ਦ ਵਿੱਚ ਜੱਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਤੋ ਇਲਾਵਾ ਡਾਕਟਰ ਰਤਨ ਸਿੰਘ ਅਜਨਾਲਾ ਸਾਬਕਾ ਐਮ.ਪੀ ਤੇ ਸੀਨੀਅਰ ਮੀਤ ਪ੍ਰਧਾਨ, ਬੀਰ ਦਵੰਿਦਰ ਸੰਿਘ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਸਰਦਾਰ ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਤੇ ਸਕੱਤ੍ਰ ਜਨਰਲ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਐਮ.ਐਲ. ਏ, ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤ੍ਰ ਅਤੇ ਹਰਸੁਖਿੰਦਰ ਸਿੰਘ (ਬੱਬੀ ਬਾਦਲ) ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸ਼ਾਮਲ ਹੋਣਗੇ । ਇਹ ਵਫ਼ਦ ਮਤੀ ੧੯ ਜਨਵਰੀ ੨੦੨੦ ਨੂੰ ਸਵੇਰੇ ਠੀਕ ੧੦ ਵਜੇ ਪੰਜਾਬ ਭਵਨ, ਨਵੀਂ ਦੱਿਲੀ ਤੋਂ ਜਵਾਹਰ ਲਾਲ ਨਹਰੂ, ਯੂਨੀਵਰਸਟੀ ਲਈ ਰਵਾਨਾ ਹੋਵੇਗਾ।